Wednesday, September 24, 2008

ਸੋਚਾਂ ਦੇ ਵਾ ਵਰੋਲੇ-1

  • ਹੀਰ ਭੂਬਾ ਮਾਰਦੀ

ਨ੍ਰੈਣੇ ਤਾਏ ਤੇ ਬੀਬੋ ਤਾਈ ਦਾ

ਅੰਤਾਂ ਦਾ ਮੋਹ ਸੀ
ਬੇਸ਼ੂਕ ਤਾਈ ਨੇ ਜਿੰਨਾ ਚਿਰ ਹੰਢਾਈ
ਤਾਏ ਅਗੇ ਕਿਤੇ ਅੱਕਖ ਨੀ ਚੱਕੀ ਸੀ
ਨਾ ਈ ਕਿਤੇ ਤਾਏ ਦਾ ਨਾਮ ਲਿਆ ਹੋਣਾ
ਤਾਏ ਨੇ ਹਾਰੇ ਦਾਲ ਧਰਦੀ ਨੇ ਨਿਤ ਕਿਹਨਾ
ਮੁੰਡਿਆਂ ਨੂ ਬਾਹਰਲੇ ਮੁਲ੍ਕ ਨਾ ਭੇਜੀਂ
ਮੇਰੇ ਬਾਦ ਤੈਨੂ ਕੌਣ ਸਾਂਭੂ
"ਦੁਨੀਆ ਦੇਖ ਕੇ ਮੁੜ ਔਣਗੇ"
ਤਾਏ ਨੇ ਕਿਹਨਾ ਤੇ ਤਾਈ ਦੀਆਂ ਸਿਫਤਾਂ
ਚ "ਹੀਰ" ਗੌਣੀ ਸ਼ੁਰੂ ਕਰ ਦੇਣੀ.
ਮੈਨੂ ਬਠਿੰਡੇ ਵਾਲੇ ਟਿਵਾਨੇ ਵੈਲੀ
ਦੀ ਗੱਲ ਯਾਦ ਆ ਜਾਣੀ
ਇੱਕ ਵਾਰੀ ਮਹਾਰਾਜਾ ਪਟਿਆਲਾ
ਇਕ ਫਕ਼ੀਰ ਨੂ ਛੇੜ ਬੈਠਾ ਕਿ
ਤੈਨੂ ਹੀਰ ਗੌਣੀ ਔਂਦੀ ਵੀ ਆ?
ਫਕ਼ੀਰ ਕਿਹੰਦਾ
"ਰਾਜਾ ਮਿੱਟੀ ਦੀਆਂ ਟ੍ਰਲੀਆ
ਸੀਟਾ ਦੇ ਕ਼ਿਲੇ ਦੇ ਚਾਰੇ ਪਾਸੇ,
ਤੈਨੂ "ਹੀਰ" ਦੀਆਂ ਪੈਰਾਂ ਦਿਖਾਊਂ
ਔਂਦੀ ਦੀਆਂ."
ਮੈਂ ਤਾਏ ਦੀਆਂ ਲੱਤਾਂ ਹੋਰ
ਜ਼ੋਰ ਨਾਲ ਘੁੱਟਣੀਆਂ ਸ਼ੁਰੂ ਕਰ ਦੇਣੀਆਂ.
ਅੱਜ ਤਾਈ ਦੀ ਪਿਹਲੀ ਬਰਸੀ ਸੀ
ਬਹਾਨੇ ਨਾਲ ਲਾਲੀ ਤੇ ਸੁਖੇ ਬਾਈ
ਵਰਗੇ ਆਪਣੀਆਂ ਮੇਮਾਂ ਤੇ ਮੇਮਣੀਆਂ
ਨਾਲ ਪਿੰਡ ਔਣ ਦੀ ਭੁੱਲ ਕਰ ਬੈਠੇ
ਹੱਦ ਅੱਧੇ ਘੰਟੇ ਬਾਦ ਮੇਮਾ ਨੂ ਧੂੜ
ਮਿੱਟੀ ਤੋਂ ਛਿੱਕਾਂ ਔਣ ਲਾਗੀਆਂ ਜਵਾਕਾਂ
ਨੂ ਪਾਣੀ ਪੀ ਕੇ ਉਲਟੀਆਂ.
ਤੇ ਓਹ ਆਪਣੀ ਲਮੀ ਜੀ ਕਾਰ ਚ ਬੈਠ
ਬਠਿੰਡੇ ਵਾਲੀ ਭੁਆ ਦੀ ਕੋਠੀ ਨੂ ਸਿਧੇ ਹੋ ਗੇ.
ਤਾਏ ਨੇ ਮੋਢੇ ਉੱਤੋਂ ਸਿੱਟੇ ਮੈਲੇ ਪਰਨੇ ਦੇ ਲੜ
ਨਾਲ ਅੱਕਖਾਂ ਪੂੰਜੀ ਜਾਣੀਆਂ
ਮੈਂ ਕਿਹਨਾ "ਤਾਏਆ ਤੂ ਐਵੇਂ ਈ ਦਿਲ ਛੱਡੀ ਜਾ ਨਾ
, ਫੇਰ ਹੀਰ ਦਾ ਕੀ ਬ੍ਨੁ"
ਤਾਏ ਨੇ ਹਸਦੇ ਨੇ ਮੈਨੂ ਤਾਪੀ ਮਾਰਨੀ
ਤੇ ਅਸੀਂ ਬੋਹੜ ਵੱਲ ਤੁਰ ਪੈਣਾ
ਭੂਰੇ ਪੰਚ ਦੇ ਮੁੰਡੇ ਵੀ ਕੋਠੀ ਪਾ ਕੇ
ਉੱਤੇ ਜਹਾਜ ਵਾਲੀ ਟੈਂਕੀ ਬ੍ਣਾ
ਤੇ ਬਾਹਰੋਂ ਜਿੰਦੇ ਲਾ ਕੇ
ਅੱਡੇਯ ਵੇਲ ਬੋਹੜ ਤੇ ਸ੍ਕੂਲ ਦੇ
ਵਿਚਾਲ ਦੀ ਜਾਂਦੀ ਸਡ਼ਕ ਚ
ਧੂੜ ਰੋਲ ਹੋ ਗੇ
ਇੱਕ ਪਾਸੇ ਪੈਰੀਂ ਭਾਰ
ਮੈਂ ਬੋਹੜ ਹੇਠਾਂ ਬੈਠਾ ਦੂਜੇ ਪਾਸੇ
ਦੇਖ ਰਿਹਾ ਸੀ ਜਿਥੇ
ਪੰਚ ਤੇ ਤਾਇਆ ਆਪਣੀ ਹਨ ਦੀ
ਉਮਰ ਦੇ ਕਮਰੇ ਦੀ ਛੱਤ ਹੇਠਾਂ
ਪੇਨ੍ਸ਼੍ਹਨ ਵਾਲੀ ਲੈਣ ਚ ਖ੍ੜੇ ਸਨ.
ਬਈ ਦਾ ਫੋਨੇ ਆ ਗਿਆ ਕਿ ਪਿੰਡ
ਨੀ ਮੁੜ ਹੋਣਾ ਅਸੀਂ ਬਠਿੰਡੇ ਓਂ ਸਿਧੇ
ਈ ਦਿੱਲੀ ਨੂ ਲੰਘ ਜਾਂ ਗੇ ਹ੍ਵਾਈ ਅੱਡੇ ਨੂ
. ਤਾਏ ਨੇ ਜਾਲੇ ਲੱਗੀਆਂ ਵਾਲੀ ਛੱਤ ਵਾਲ
ਹਥ ਕਰ ਕਿਹਨਾ "ਵਾਹ ਓ ਦਾਤਾ ਤੇਰੇ"
ਤੇ ਮੈਨੂ ਤਾਇਆ ਕਿਹੰਦਾ ਮੈਨੂ ਖੇਤ ਲ ਚੱਲ
ਖੇਤ ਤਾਈ ਦੀ ਮਟੀ ਸੀ
ਓਹਦੇ ਸਿੜਹਾਨੇ ਬੈਠ ਜਿਵੇਂ ਤਾਏ ਦੀ ਦਿਲੋਂ ਇਕ ਧੂ
ਜਿਹੀ ਨਿਕਲੀ ਹੋਵੇ ਤੇ ਹੀਰ ਭੂਬਾ ਮਾਰਦੀ
ਵਾਹਿਣਾ ਚੋਂ ਭਾਜੀ ਔਂਦੀ ਹੋਵੇ
"ਜੋਗੀਆ ਝੂਠ ਬੋਲੇ
ਕੌਣ ਰੂਠੜੇ ਯਾਰ ਮਨਾਵੰਦਾ ਈ........
ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ
ਤੇ ਜਿਹੜਾ ਗਿਆਨ ਨੂ ਮੋੜ ਲਿਆਂਵੰਦ ਈ............

********************************

**************************
**********************
  • ਹੂਕਾਂ ਵਾਲੇ

ਕਬੱਡੀ ਦੇਖ ਦੇ ਦੀ ਮੇਰੀ ਨਿਗਾਹ

"ਸਾਧਾਂ ਵਾਲੇ" ਨਾ ਸਚ "ਹੂਕਾਂ ਵਾਲੇ ਤੇ ਪੈ ਗੀ"

ਤੇ ਮੇਰਾ ਦਿਮਾਗ ਵ੍ਹੀਲਾਂ ਵਾਲੇ ਏਂਜਿਨ ਵਾਂਗੂ

ਬੈਕ ਮਾਰ ਗਿਆ.ਦਸ ਪੰਦਰਾਂ ਸਾਲ ਪਿਹਲਾਂ ਓਹਦਾ

ਬਾਪੂ ਓਹ੍ਨਾ ਨੂ ਛੱਡ ਕੇ ਸਾਧਾਂ ਨਾਲ ਰਲ ਗਿਆ

ਤੇ ਸਾਰਾ ਪਿੰਡ ਏਹ੍ਨਾ ਦੇ ਟੱਬਰ ਨੂ "ਸਾਧਾਵਾਲੇ"

ਕਿਹਣ ਲੱਗ ਪਿਆ ਤੇ ਉਸ ਨੂ "ਸਾਧਾਂ ਵਾਲਾ ਮਿਠੂ"

ਕੋਈ ਹੋਰ ਹੁੰਦਾ ਓਹਨੇ ਦੁਖ ਚ ਨ੍ਸ਼ੇ ਕਰ੍ਨ ਲਗ ਪੈਣਾ ਸੀ

ਜਾਂ ਫੇਰ ਬੈਲੋ ਵਾਲੀ ਨਹਿਰ ਚਪ੍ਰਾਣ ਤਿਆਗ ਦਿੰਦਾ ਤੇ

ਸ਼ਰੀਰ ਖੋਪੇ ਦੀ ਠੂਠੀ ਵਾਂਗੂ ਪੱਤਣ ਤੇ ਤਰਿਆ ਫਿਰਨਾ ਸੀ.

ਪਰ ਓਹਨੇ ਕ੍ਚੀਚੀ ਵੱਟ ਲਾਇ ਤੇ ਜੇਓਣੇ ਭੱਲਵਾਨ ਨੂ ਗੁਰੂ ਧਾਰ ਲਿਆ

ਖੇਤੋਂ ਆ ਕੇ ਸਾਰਾ ਦਿਨ ਡੰਡ ਮਾਰੀ ਜਾਣੇਤਾ ਆਥ੍ਨੇ ਕਬੱਡੀ.

ਅੱਜ ਭਰ ਜਵਾਨੀ ਚ ਸੀ ਮਿਠੂ ਓਹ੍ਦੀ ਸੇਹਤ ਦੇ ਨਾਲ ਨਾਲ

ਓਹ੍ਦਿ ਗੇਮ ਵੀ ਨਿਖਰ ਗੀ ਸੀ.

ਸਿਰੇ ਦਾ ਜਾਫੀ ਬਣ ਗਿਆ ਸੀ.

ਹੂਕ ਜੀ ਮਾਰ ਕੇ ਸ਼ਰੀਰ ਪੀਂਘ ਝੂਟਦੀ ਕਚੀ

ਲਗਰ ਵਰਗੀ ਮੁਟਿਆਰ ਵਾਂਗੂ ਹਵਾ ਚ ਛੱਡ ਦੇਣਾ

ਤੇ ਧਾਰ ਚੋਣ ਵੇਲੇ ਅੜ੍ਬ ਅਮਰੀਕਨਵਛੀ ਦੇ ਗਿੱਟਿਆਂ ਵਾਂਗੂ

ਰੇਡਰ ਦੀਆਂ ਲੱਤਾਂ ਨੂੜ ਦੇਣੀਆਂ.

ਕੈਨਡਾ ਤੋਂ ਅੱਜ ਪਿੰਡ ਦੇ ਖੇਡ ਮੇਲੇ ਚ ਟੀਮ ਆਈ ਸੀ.

ਗੋਰਾ ਚਿੱਟਾ ਰੇਡਰ ਜਿਵੇਂ ਪਿੰਡ ਵਾਲੇ ਖਿਡਾਰੀਆਂ ਨੂ

ਮਸ਼ਕਰੀ ਕਰ ਰਿਹਾ ਹੋਵੇਮਿਹਲਦਾ ਆਵੇ

ਮਿਠੂ ਸ਼ਿਕਾਰੀ ਕੁੱਤੇ ਵਾਂਗੂ ਸੇ ਲਾਈ ਬੈਠਾ ਗੋਰੇ ਦਾ ਧਿਆਨ

ਜਿਵੇਂ ਓਹਦੇ ਤੇ ਪਿਆ ਹੀ ਨਾ ਹੋਵੇ ਜਿਵੇਂ ਓ ਕੋਈ ਚੀਜ਼ੇ ਈ ਨਾ ਹੋਵੇ

ਮੈਂ ਅੱਡੀਆਂ ਉੱਪਰ ਚਕ ਕੇ ਵੇਖ ਰਿਹਾ ਸੀ ਪਰ ਕੁਝ ਨਜ਼ਰ ਨਾ ਪਿਆ

ਏਨੇ ਨੂ ਇੱਕ ਹੂਕ ਵੱਜੀ

ਤੇ ਲੋਕਾਂ ਦੇ ਮੂਹ ਤੇ ਸੀ

"ਬਸ ਪੁਤ ਹੁਣ ਕਿਥੇਹੁਣ ਤਾਂ ਹੂਕ ਵੱਜ ਗੀ"

ਤੇ ਗੋਰਾ ਗਿੱਟਾ ਫੜੀਪਾਲੇ ਤੋਂਲਂਗ ਮਾਰਦਾ ਬਾਹਰ ਨੂ ਆ ਰਿਹਾ ਸੀ.

ਮੇਰੇ ਮੂੰਹ ਚੋਣ ਵ ਨਿੱਕਲ ਗਿਆ

" ਬੱਲੇ ਓ ਹੂਕਾਂ ਵਾਲਿਆ"ਤਾ ਸਾਧਾਂ ਵਾਲਾ ਹੁਣ ਕਿਸੇ ਦੇ ਯਾਦ ਨੀ ਸੀ.


********************************
**************************
**********************

  • ਚੰਡੀਗੜ੍ਹ ਤਕ......


ਇਕ ਪੱਟ ਦਿੱਤਾ

" ਮਿਲੀ ਬਗ" ਦੀ ਮਾਰ ਨੇ

ਦੂਜਾ ਪੱਟਿਆ

ਵਹੀ ਕਾਲੀ ਕਰੀ ਜਾਂਦੇ ਸ਼ਾਹੂਕਾਰ ਨੀ

ਤੀਜਾ ਪੱਟ ਤਾ

ਤੇਰੇ ਲੋਂਗ ਵਾਲੇ ਚ੍ੜੇ ਰਿਹਿੰਦੇ ਨੱਕ ਨੀ

ਜਵਾਨੀ ਤੇਰੇ ਵੱਸ ਨੀ

ਮੁੰਡਾ ਦਿੱਤਾ ਪੱਟ ਨੀ

ਪਾਵਾਂ ਕਿਹੜੇ ਖਾਤੇ ਰਖ ਨੀ,

ਜਿਨ੍ਹਾ ਦਾ ਮੁੱਲ ਕੋਈ ਨਾ

ਤੇਰੇ ਨਖਰੇ ਹਾਣ ਦੀਏ.........

ਇਕ ਕਚੀ ਪਹੀ ਗੁਰੂ ਘਰ ਨੂ

ਰਿਹੰਦੀ ਧੂੜ ਉਡ ਦੀ

ਬਣੀ ਨਾ ਸਡ਼ਕ

ਪਂਚਯੈਇਤ ਹਾੜੇ ਕਢ ਮੁੜ ਗੀ

ਦੂਜਾ ਪਿੰਡੋਂ ਬਾਹਰ

ਇੱਕ ਹੋਰ ਕੱਚਾ ਰਾਹ ਸੀ,

ਦੋ ਟਿੱਬੇ ਟੱਪ ਦਰਗਾਹ ਸੀ,

ਪੀਰ ਪਾਓਂਦਾ ਗਾਹ ਸੀ,

ਲੋਕੀਂ ਕਿਹੰਦੇ ਵਾਹ ਜੀ,

ਕਿਹੜੇ ਰਾਹੇ ਰੱਬਾ ਪੈਣਾ ਚਾਹੀਦਾ

ਜੇ ਮਨੌਣਾ ਹੋਵੇ ਯਾਰ ਨੂੰ..........

ਸੁਣਿਆ ਮਸ਼ਹੂਰ ਬੜਾ

ਜਿਥਏ ਸੀਹਣੇ ਰਿਹਿੰਦੇ ਨੇ

ਪਿਆਰ ਨਾਲ ਲੋਕ ਓਹਨੂ

"ਸੋਹਣਾ ਸ਼ੇਹਰ" ਕਿਹੰਦੇ ਨੇ

ਭਾਰੀ ਜੁਰਮਾਨਾ

ਟ੍ਰੈਕ੍ਟਰ ਟ੍ਰਾਲੀ ਅੰਦਰ ਵੜ ਜੇ

ਸਮਯ ਦੀ ਹਕੂਮਤ ਨੇ

ਨਵੇਂ ਆਰ੍ਡਰ ਕਢ ਤੇ

ਫ੍ਲੈਟ ਚ ਰਿਹਾਨ ਵਾਲੀ

ਦਾ ਪਿੰਡ ਵਸ੍ਨਾ

ਰੇਤ ਵਿਚ ਮੇਖ ਨੀ

ਏਥੇ ਮਿੰਨੀ ਔਂਦੀ ਲੇਟ ਨੀ

ਟੇਂਪੂ ਕਰਦੇ ਵੇਟ ਨੀ

ਟ੍ਰੈਕ੍ਟਰ ਖ੍ੜਾ ਖੇਤ ਨੀ

ਨੀ ਦਸ ਕਿਵੇਂ ਉਪੜ੍ਦਾ ਹੋਵਾਂ

ਚੰਡੀਗੜ੍ਹ ਤਕ ਪੈਂਤੀ ਅੱਡੇਯ ਰੋਡਵੇਜ ਦੇ........

Monday, September 22, 2008

Sainsdaan pind Ch...

  • ਪਾਠ ਦਾ ਭੋਗ

...ਪਾਠ ਦਾ ਭੋਗ ਆ.
ਮੈਂ ਧਰਤੀ ਦੇ ਇਕ ਚੌਥਾਈ ਹਿਸੇ ਜਿੱਡਾ ਕੋਈ ਰੋੜਾ ਲਾਭ ਰਿਹਾਂ,
ਤਾਂ ਜੋ ਇਸ ਖੂੰਡੇ ਨੂ ਧਰਤੀ ਥਲੇ ਪਾ ਕੇ
ਤੇ ਰੋੜੇ ਨੂ ਖੂੰਡੇ ਹੇਠਾਂ ਫੁਲਕ੍ਰਮ ਵਾਂਗੂ ਰਖ ਕੇ
ਧਰਤੀ ਥੋੜੀ ਟੇਢੀ ਕਰ ਦੇਆਂ
ਤੇ ਪਾਣੀ ਖੇਤਾਂ ਨੂ ਲੰਘ ਜਾਵੇ
ਮੈਨੂ ਲਗਿਯਾ ਬਾਬਾ ਮੇਰੇ ਨਲ ਮ੍ਸ਼੍ਕਰੀ ਕਰ ਗਿਆ
"ਵਾਹ ਓ ਬਾਬਾ"ਮੈਂ ਕਿਹਾ.
ਬਾਬਾ ਬੋਲਿਆ ਆ ਕਾਰ੍ਡ ਲੇ ਜਾ ਤੇ ਭੋਗ ਤੇ ਜਰੂਰ ਆਈਂ
ਮੈਂ ਸਾਇਕਲ ਘਰ ਨੂ ਸਿਧਾ ਕਰ ਤਾ
ਘਰ ਜਾ ਕੇ ਕਾਰ੍ਡ ਖੋਲ੍ਹਨ ਦੀ ਉਤਸੁਕਤਾ ਹੋਯੀ
ਪਹਿਲੀ ਲਾਇਨ ਪੜ੍ਹ ਕ ਮੇਰੇ ਪੈਰ ਪੋਹ ਦੇ ਮਹੀਨੇ ਵਾਂਗੂ
ਸੁੰਨ ਹੋ ਗੇ"ਸਰਦਾਰ ਅਤੇ ਸਰਦਾਰਨੀ ਆਲ੍ਬਰ੍ਟ ਆਈਂਸਟੇਨ"
ਸ਼ਸ਼ੋਪੰਜ ਚ ਮੈਂ ਚਾਹ ਲੈਏ ਕੇ ਖੇਤ ਨੂ ਚਲ ਪਿਆ
ਦਿਮਾਗ ਚ ਬਾਬਾ ਘੁਮੀ ਜਾਵੇ ਰਾਹ ਚ ਕਿ ਵੇਖਦਾਂ
ਇਕ ਬਜੂਰ੍ਗ ਟੇਲਿਫੋਨ ਵਲੇਯ ਖ੍ਹਂਭੇ ਨੂ ਚੁਂਬ੍ਰਿਯਾ ਹੋਯਿਆ ਨਾਲੇ
ਟੱਲ ਵਜਾਈ ਜਾਂਦਾ ਆਸੇ ਪਾਸੇ ਜਵਾਕ ਓਹਦੇ ਰੋੜੇ ਮਾਰੀ ਜਾਂਦੇ ਆ
"ਹਟਦੇ ਨੀ ਓਏ ਭਾਜੋ ਏਥੋ"
ਸਾਇਕਲ ਤੇ ਦੋ ਹੋਲਡੇਰਾ ਵਾਲੇ ਦੁਧਿਏ ਬਲ੍ਬ ਵੇਚਣ ਵਾਲੇ ਤੋਂ ਮੈਂ
ਪੁਛਿਆ ਓ ਬੋਲਿਆ" ਕਾਕਾ ਿਹ੍ਨਾ ਬ੍ੜੇ ਚਾ ਨਾਲ ਟੇਲਿਫੋਨ ਲਵਾਇਆ ਸੀ
ਮ੍ੀਨੇ ਚੋਂ ੨੦ ਦਿਨ ਡੇਡ ਰਿਹੰਦਾ ਸੀ
ਤੇ ਬਿੱਲ ਆੜਤੀਏ ਦੇ ਵ੍ਹਹੀ ਵਾਂਗੂ ਵਧ ਦਾ ਏ ਗਿਆ
ਭਦੌੜ ਏਕ੍ਸਚੇਂਜ ਚ ਗੇੜੇ ਮਾਰ ਮਾਰ ਕੇ ਿਹਦਾ ਦਿਮਾਗ ਹਿੱਲ ਗਿਆ,
ਇਕ ਦਿਨ ਮੰਦਿਰੋਂ ਆ ਟੱਾੱਲ ਲਾਹ ਲਿਆਇਆ ਬਸ ਹੁਣ ਜ੍ਦੋਂ ਕੋਈ
ਲੰਘਦਾ ਕੋਲ ਦੇਟੱਲ ਵ੍ਜਾ ਕੇ ਕਹੁ ਹੇਲੋ ਮੈਂ ਬੋਲਦਾ "ਗ੍ਰਹਮ ਬੇਲ",
ਉਸਨੂ ਦੇਖ ਕ ਮੈਂ ਉਸਦੀ ਸ਼ਕਲ ੬ ਦੇ ਸਾਇਨ੍ਸ ਦੀ ਕਿਤਾਬ ਦੇ ੧੩੪ ਪੇਜ
ਨਾਲ ਮਿਲੌਨ ਦੇ ਕੋਸ਼ਿਸ਼ ਕੀਤੀ ਇਨ ਬਿਨ ਓਹੀ ਸੀ.
ਮੈਨੂ ਸਾਰਾ ਪਿੰਡ ਮਾਸ਼ੂਕ ਦੇ ਸ਼ੇਹਰ ਵਾਂਗੂ ਬੇਗਾਨੇਆਂ ਦਾ ਏ ਲੱਗੀ ਜਾਵੇ
ਬੂਲਬਾਂ ਵਾਲੇ ਨੂ ਪੁਛਹਿਯਾ ਮੈਂ ਕਿਹਾ ਬਈ ਪਿਹਲਾਂ ਨੀ ਤੈਨੂ ਦੇਖਿਆ
ਨੈਨੇਵਾਲੇ ਚ, ਕਿ ਨਾ ਬਈ ਦਾ "ਥਾਮਸ ਏਡਿਸਨ",
ਓਹਨੇ ਚੈਨ ਚ੍ੜਾ ਕੇ ਪੈਦਲ ਮਾਰਦੇ ਨੇ ਕਿਹਾ
ਨਾਲੇ ਹੋਕਾ ਦੇ ਗਿਆ" ਗ੍ਰੈਂਟੀ ਵਾਲੇ ਬਲ੍ਬ ਭਾਏ ੫੦ ਦੇ ੨ ੧੦੦ ੫"
ਪਹਿ ਪਹਿ ਮੈਂ ਖੇਤਾਂ ਵਾਲ ਹੋ ਪਿਆ ਅੱਗੋਂ ਕਿ ਦੇਖਦਾਂ
ਇਕ ਸਿਰੇ ਦਾ ਸਿਧ੍ਰਾ ਨੌਂਦਾ ਨੌਂਦਾ ਮੋਟੋਰ
ਵਾਲੇ ਟੋਏ ਚੋਂ ਓਵੇਂ ਏਨਿੱਕਲ ਕੇ ਪਿੰਡ ਨੂ ਭੱਜਿਆ ਆਵੇ
ਆਲ੍ਫ ਨੰਗਾ ਮੈਂ ਕਿਹਾ "ਓ ਕਿ ਬਿਪਤਾ ਪੇ ਗੀ "
"ਏਊਰੇਕਾ ਏਊਰੇਕਾ"
ਜਾਂਦਾ ਕਿਹ ਗਿਆ ਨਾਲੇ ਰੇਤੇ ਦੀ ਮੁਠਿ ਭਰ ਕੇ
ਮੇਰੇ ਤੇ ਪਾ ਗਿਆ
ਮੈਂ ਸੋਚਿਆ ਬਈ ਰਬ ਨੇ ਕਮਲਿਆਂ ਦਾ ਟ੍ਰਕ ਬ੍ਰੀਆ
ਹੋਣਾ ਬਈ ਸਾਰੇ ਪੰਜਾਬ ਚ ਵਾਂਡ ਆਓ
ਨੈਨੇਵਲ ਦੇ ਅੱਡੇਯ ਤੇ ਆਕ੍ਸਿਡੇਂਟ
ਹੋ ਗਿਆ ਹੋਊ ਜਿਹੜੇ ਸਾਰੇ ੇਤਏ ਏ ਰਿਹਾਨ ਲੱਗ ਪਾਏ.

  • ਸਮਾ- ਦਹਾਕਾ ਸੱਤਰ ਪਿੰਡ ਨੈਨੇਵਾਲਾ

ਸਮਾ- ਦਹਾਕਾ ਸੱਤਰ ਪਿੰਡ ਨੈਨੇਵਾਲਾ

ਘ੍ਟ੍ਨਾਸਥਲ-ਗੁਰੂਦਵਾਰਾ ਪਿੰਡ ਦਾ ਵਿਚਾਲਾ

ਬਾਬਾ ਸੰਗਤਾਂ ਨੂ ਪੋਹ ਦੇ ਮਹੀਨੇਕਰੇ ਅਰਜੋਈ

ਅਮ੍ਰਿਤ ਵੇਲੇ ਨਾ ਜਾਵੇ ਉਠਿਆਹੀਲਾ ਭਾਈ ਕਰੋ ਕੋਈ.

ਕੇਨੇਡਿਯਨ ਬਾਬੇ ਤੇ ਜਿਵੇ ਏਹ੍ਸਾਨ ਕੋਈ ਕਰ ਗਿਆ

ਡੇਰੇ ਨੂ ਅਲਾਰ੍ਮ ਵਾਲਾ ਟਾਇਮ ਪੀਸਦਾਨ ਕਰ ਗਿਆ.

ਸੇਵਦਾਰ ਦੇ ਓ ਗੱਲ ਮਗਜ਼ਚ ਬਿਠਾ ਗਿਆ

ਕਿਵੇਂ ਅਲਾਰ੍ਮ ਲਗਦਾਤੇ ਕਿਵੇਂ ਵਜਦਾ

ਪੰਜ ਦਿਨਾ ਚ ਸ੍ਮ੍ਝਾ ਗਿਆ

ਇਕ ਦਿਨ ਸੇਵਾਦਾਰ ਕੋਈ ਨਾ

ਬਾਬਾ ਰਿਹ ਗਿਆ "ਸਵਾ ਲਖ ਜੀ"

ਇਕ ਹਥ ਚ ਟਾਇਮ ਪੀਸ ਬੋਲੀ ਜਾਵੇ ਮਾਈਕ ਵਿਚ

"ਮੈਨੂ ਏਹ੍ਦਾ ਨਾ ਪ੍ਤਾ ਈ ਕਖ ਜੀ"

ਅਲਾਰ੍ਮ ਲੌਂਦਾ ਬਾਬਾ

ਗੋਰਿਆਂ ਦੀ ਟੇਕ੍ਨਾਲਜੀ ਨੂ ਮੰਨ ਗਿਆ

ਚਾਰ ਬਜੇ ਦੀ ਬਜਾਏ

ਬਾਰਾਂ ਵੀਹ ਦਾ ਟਾਇਮ ਬੰਨ ਗਿਆ.

ਅੱਧੀਂ ਰਾਤੀਂ ਜ੍ਦੋਂ ਅਲਾਰ੍ਮ ਨੇ ਕਾਲ ਮਾਰੀ

"ਕਿਹ੍ੜਾ ਓਏ" ਕਿਹ ਕੇ ਮੰਜੇ ਤੋਂ ਛਾਲ ਮਾਰੀ.

ਪ੍ਤਾ ਲ੍ਗ੍ਦਾ ਜੇ ਕੀਤੇ ਬਾਹਰ ਹੁੰਦੀ ਧੁੱਪ

ਸਿਆਲਾਂ ਚ ਚਾਰ ਵਜੇ ਵੀ ਨੇਹਰਾਬਾਰਾਂ ਵੀਹ ਤੇ ਤਾਂ ਘੁੱਪ.

ਸੋਧ ਇਸ਼ਨਾਨੇ ਚਾਹ ਵਾਲਾ ਕੌਲਾ ਸਾਈਡ ਰਖਤਾ

ਪੌਣੇ ਇੱਕ ਵਜਯ ਬਾਬੇ ਨੇ ਸ਼੍ਲੋਕ ਮੁਹੱਲਾ ਚਕ੍ਤਾ.

ਰਬ ਵੀ ਆਖੇ"ਨਾ ਬਾਬੇ ਜਿਹਾ ਕੋਈ ਫੱਕਰ ਆ"

ਤੀਨ ਘੰਟੇ ਬਾਬਾ ਪ੍ੜੀ ਗਿਆ ਦਿਨ ਨਾ ਚੜਿਆ

ਬਾਬਾ ਆਖੇ "ਏ ਸਾਲਾ ਕਿ ਚੱਕਰ ਆ"

ਤੜਕੇਓਂ ਆਖੇ ਅੰਗਰੇਜੀ ਮਸ਼ੀਨ ਨੂ

ਮੈਂ ਗੁਰੂਦਵਾਰੇ ਨੀ ਵਾੜਦਾ

ਮੈਂ ਪੁਛਿਆ ਬਾਬਾ ਕਿਓਂ ਕਿਹੰਦਾ

"ਸਾਲਾ ਦਿਨ ਲੇਟ ਚਾੜ੍ਦਾ"

ਸੁਪਨਾ- 1

...ਅਜ ਫੇਰ ਸੁਪਨਾ ਆਇਆ ਸੀ
ਮੈਂ ਓਸ ਟਾਇਮ ਵਿਚ ਸੀ ਜ੍ਦੋਂ ਪੰਜਾਬ
ਇਂਗ੍ਲੇਂਡ ਵਾਂਗੂ ਦੁਨੀਆ ਤੇ ਰਾਜ਼ ਕਰ ਚੁਕਿਆ ਸੀ,
ਤੇ ਅੰਗਰੇਜੀ ਵਾਂਗੂ ਦੁਨੀਆ ਦੀ ਭਾਸ਼ਾ ਪੰਜਾਬੀ ਬਣ ਚੁਕੀ ਸੀ.
ਕੇਂਬ੍ਰਿਡ੍ਜ ਤੇ ਹਾਵਰਡ ਵਾਂਗੂ ਯੂਨਿਵਰ੍ਸਿਟੀ ਓਫ ਨੈਨੇਵਲਾ
ਦੀ ਪੂਰੀ ਚ੍ੜਾਈ ਸੀ.ਤੇ ਇਸ ਵਿਚ ਦਾਖਲਾ ਲੈਣ ਲਾਈ
ਅੰਗਰੇਜ਼ਾਂ ਦੇ ਨਿਆਂਨੇ ਆਪਣੇ ਫਾਰ੍ਮ ਹਾਉਸ ਵੇਚ ਵੇਚ ਕੇ
ਏ ਥੇ ਦਾਖਲਾ ਲੈਣ ਆ ਰ੍ਹੇ ਸ੍ਨ.
ਤੇਮੈਂ ਇਸ ਯੂਨਿਵਰ੍ਸਿਟੀ ਵਿਚ ਭਾਸ਼ਾ ਦਾ ਉਚ ਕੋਟੀ ਦਾ ਪ੍ਰੋਫੇਸੋਰ ਸੀ.
ਮੈਂ ਨੱਕੋ ਨਕ ਭ੍ਹਾਰੀ ਜ੍ਮਾਤ ਦਾ ਲੇਕ੍ਚਰ ਲ ਰਿਹਾ ਸੀ
ਜਿਸ ਵਿਚ ਕ ਇਥੋਂ ਦੇ ਨੇਟਿਵ "ਜੋਰੀ ਕਾ ਗੋਗੀ " ਤੇ
"ਬਿੰਦੇਰ ਕੇ ਕਾਲੇਯ " ਦੀ ਫੁਲ ਟੁਹਰ ਸੀ.
ਇਕ ਅਨ੍ਗ੍ਰੇਜਨ ਮੇਰੇ ਤੋਂ ਸ੍ਵਾਲ ਪੁਛਹਦੀ ਹੈ
ਸਰ ਏ ਹੁਦਾ ਕਿ ਮਤਲਬ ਹੋਇਿਆ
"ਬੱਲੇ ਓ ਜਵਾਨ ਤੇਰੇ"
ਮੈਂ ਕਿਹਾ ਏ ਹੁਦਾ ਮਤਲਬ ਵੇਲ੍ਡਨ,
"ਸਰ ਮਤਲਬ ਸ਼ਾਬਾਸ਼" ਮੈਨੂ ਜਚਿਆ ਨਾ,
ਮੈਂ ਫੇਰ ਕਿਹਾ ਮ੍ਤ੍ਲਾਬ ਵੇਰੀ ਵੇਲ੍ਡਨ
"ਸਰ ਮਤਲਬ ਬਹੁਤ ਅਛੇ"
ਤੇ ਮੈਨੂ ਪੂਰੀ ਅੰਗਰੇਜੀ ਡਿਕ੍ਸ਼੍ਹਨਰੀ ਵਿਚੋਂ
ਏਹੋ ਜਾ ਹੌਂਸਲਾ ਅਫਜਾਊਸ਼੍ਬ੍ਦ ਨੀ ਮਿਲ ਰਿਹਾ ਸੀ.
ਅੰਗਰੇਜ਼ਾਂ ਦੇ ਨਿਆਣਿਆਂ ਨੇ ਆਪਣੇ ਨਾ ਸ੍ਟੀਵ ਤੋਂ
ਸਤਵਿੰਦੇਰ ਸਿੰਘ ਰ੍ਖ ਲੇ ਸ੍ਨ,
ਪੂਰੇ ਜੋਰਾਂ ਤੇ ਫੈਸ਼ਨ ਦੇ ਦੌਰ ਵਿਚ ਪੰਜ ਪੇਚਾਂ ਵਾਲੀ
ਪਗ ਬੰਨਣ ਲਗ ਪਾਏ ਸ੍ਨ.
ਜੋ ਯੂਨਿਵਰ੍ਸਿਟੀ ਵਿਚ ਫੋਰ੍ਡ ਤੇ ਔਂਦਾ ਸੀ
ਓ ਹੁਦੀ ਟੋਹਿਰ ਲਮ੍ਭੋਰ੍ਗਿਨਿ ਤੋਂ ਵ ਜਿਯਦਾ ਹੁੰਦੀ ਸੀ.
ਹਿਰ ਅੰਗਰੇਜ਼ ਨੂ ਚੰਡੀਗੜ੍ਹ ਹ੍ਵਾਈ ਅੱਡੇਯ ਤੇ
ਇਕ ਊੜਾ ਆੜੇ ਦਾ ਕਾਇਦਾ ਦਿੱਤਾ ਜਾਂਦਾ ਸੀ
ਜਿਸਨੂ ਓ ਨੈਨੇਵਲ ਦੇ ਨਕਸ਼ੇ ਵਾਂਗੂ ਹਰ ਵੇਲੇ
ਆਪਣੇ ਨਾਲਰਖਦੇ ਸ੍ਨ.ਨੈਨੇਵਾਲੀਏ ਪ੍ਰੋਫੇਸੋਰ ਦੀ ਫੁੱਲ ਚ੍ੜਾਈ ਸੀ,
ਜਿਧੇਰ ਵ ਜਾਂਦਾ ਸੀ ਇੱਕੋ ਇਆਵਾਜ ਪੈਂਦੀ ਸੀ
" ਵੇ ਉਠ ਖੜ ਛੇ ਵ੍ਜ੍ਜ਼ ਗੇ ਭੂਆ ਦੇ ਪਿੰਡ ਜਾਇਆ"
ਮਾਤਾ ਦੀ ਆਵਾਜ ਮੇਰੇ ਕੰਨੀ ਪਈ ਤੇ ਮੇਰੀ ਅੱਕਖ ਖੁੱਲ ਗੀ.
ਮੈਂ ਮਛਰ੍ਦਨੀ ਤੇ ਬਿਸਤੇਰਾ ਵ੍ਲਿਹਿਟ ਕੇ ਕੁਛ ਚ ਦਿੱਤਾ
ਤੇ ਮੰਜਾ ਕੋਠੇ ਤੋਂ ਥੱਲੇ ਲਾ ਲੀਹਾਨਦਾ.
ਭੂਆ ਦਾ ਮੁੰਡਾ ਦਸਵੀਂ ਪਾਸ ਕਰ ਕੇ ਤੀਜੀ ਵਾਰੀ
ਆਈ ਲੈਟਸ ਚੋਂ ਸਾਢੇ ਪੰਜ ਬੰਦ ਲੈਣ ਚ ਸਫਲ ਹੋ ਗਿਆ ਸੀ
ਤੇ ਕੁਕਿਂਗ ਚ ਦਾਖਲਾ ਲ ਲਿਆ ਸੀ

ਓਹ੍ਦੀ ਫੀਸ ਵਾਸ੍ਤੇ ਫੁੱਫਰ ਨੇ ਦੋ ਕਿੱਲੇਆਂ ਦੀ ਰੇਗਿਸਤੇਰਯ

ਕ੍ਰੌਨੀ ਸੀਜਿਸ ਕਰ ਕੇ ਮੈਂ ਚੱਲਿਆ ਸੀ.

ਫੋਰ੍ਡ ਦੀ ਸੇਲ੍ਫ ਮਾਰੀ ਤੇ ਬਠਿੰਡੇ ਨੂ

ਸਰਕਾਰੀ ਸ੍ਕੂਲ ਨੈਨੇਵਲਾ ਦੇ ਅਗੋਂ ਧੂੜਾਂਪੱਟਦਾ

ਫਿਰਨੀ ਪੈ ਗਿਆ.ਰਾਹ ਚ ਜੋਰੀ ਕਾ ਗੋਗੀ ਨੇ ਮੈੰਮੂ

ਹ੍ਥ ਖ੍ੜਾ ਕਰਿਆਓ ਸ੍ਕੂਲ ਦੀ ਵਰਦੀ ਚ ਸੀ,

ਬਾਂਹ ਚ ਬੋਰੀ ਦਾ ਝੋਲਾ ਸੀਤੇ ਹ੍ਥ ਚ ਮਾਝਾਂ ਦੇ ਸੰਗਲ,

ਓਹਦਾ ਪ੍ਸ਼ੂਆਂ ਵਾਲਾ ਬਾੜਾ ਸ੍ਕੂਲ ਦੇ ਰਾਹ ਚ ਸੀ ਜਿਥਏ

ਓ ਟੋਹ੍ਬੇ ਤੋਂ ਪਸ਼ੂ ਨਵਾ ਕੇਸ੍ਕੂਲ ਜਾਂਦਾ ਜਾਂਦਾ ਬੰਨ ਜਾਂਦਾ ਸੀ.

ਭੁਆ ਦੇ ਪਿੰਡ ਵੜਦਿਆਂ ਇ ਰੂਹ ਖੁਸ਼ ਹੋ ਜਾਣੀਕਿੱਲੇ ਚ ਕੋਠੀ ਰਹਿੰਦੀ ਖੂਨ੍ਦਿ

ਕਸਰ ਭੂਆ ਫੂਫਰ ਨੇ ਕਾਢ ਦੇਣੀਭਾਂਵੇ ਮੇਰਾ ਹ੍ਫ੍ਤੇ ਚ ਤੀਜ਼ਾ ਗੇੜਾ ਸੀ,

ਭੂਆ ਨੇ ਚੁਲਾ ਚੈਂਕਾ ਛਡ ਕੇ ਭੱਜੀ ਔਣਾ

ਆ ਗਿਆ ਮੇਰਾ ਪੁਤ ਤੇ ਫੁੱਫਰ ਨੇ ਵ ਖੂੰਡਾ ਸਾਰੇ ਜੋਰ ਨਾਲ

ਚਿਪ੍ਸ ਤੇ ਮਾਰ ਕੇ ਲਲਕਾਰਾ ਮਾਰਨਾ

"ਓ ਆ ਓਏ ਮੇਰੇ ਸਾਲੇ ਦਿਆ"ਤੇ ਮੇਰੇ ਰਬ ਵਰਗੇ ਭਾਈ

(ਭੂਆ ਦੇ ਮੁੰਡੇ) ਨੇ ਜਦ ਕਿਹਨਾ

"ਪਤੰਦਰਾ ਬਾਹਲੇ ਚਿਰ ਬਾਦ ਗੇੜਾ ਮਾਰਿਆ"

ਮੈਨੂ ਲਗਨਾ ਜਿਵੇਂ ਮੈਨੂ ਕੈਨਡਾ ਅਮੇਰਿਕਾ ਇਂਗ੍ਲੇਂਡ

ਦੇ ਸ੍ਪੇਲਿਂਗਵੀ ਭੁੱਲ ਗਿਆ ਹੋਵਾ

ਤੇ ਮੈਨੂ ਇੱਕੋ ਇ ਨਾ ਯਾਦ ਹੋਵੇ "ਲਹਰਾ ਬਠਿੰਡਾ"

ਨਿੱਕੀ....

...ਵੀਜਾ ਲੈ ਕੇ ਈ ਮੂੜੂੰਗੀ ਬਾਪੂ ਮੇਰਿਆ ਫ੍ੜਾਂ ਮਾਰੇ ਖੜ ਖੜ ਕੇ
ਕੁੜੀ ਲੌਂਦੀ ਰਿਲਾਇੰਸ ਤੇ ਰਾਤੀਂ ਟਾਕ
ਸ੍ਬਾਹੁਤ ਵਿਚ ਵੜ ਵੜ ਕੇ.
ਬਾਪੂ ਵੀ ਰਿਟਾਇਰ ਫੌਜੀ
ਡਿਸਪਲਿਨ ਪੂਰਾ ਰਖਦਾ
ਚੰਡੀਗੜ੍ਹ ਆਈਲੈਟ ਵਿਚ
ਕੁੜੀ ਦਾ ਦਾਖਲਾ ਭਰ੍ਤਾ.
ਸੂਟ ਬ੍ਣਾ ਲੇ ਸਾਰੇ ਸ੍ਲੀਵਲੇੱਸ
ਕੂੜ੍ਤੀ ਦੀਆਂ ਬਾਹਾਂ ਪਾੜ ਪਾੜ ਕੇ
ਜਿਵੇ ਚੱਲੀ ਕੁੜੀ ਮੁਕਲਾਵੇ
ਬਸ ਵਿਚ ਬਹਿ ਗੀ ਛਾਲ ਮਾਰ ਕੇ
ਤੇਰੀ ਬੇਬੇ ਨੇ ਬ੍ਨਾਏ ਬ੍ੜੇ ਚਾ ਨਾ
ਬਿਸਕੁਟਾਂ ਵਾਲਾ ਬਾਪੂ ਪੀਪਾ ਧਰਤਾ
ਨਿੱਕੀ ਮੰਨ ਗੀ ਸ਼ਰਮ ਪੈਰਾਂਨਾਲ
ਪੀਪਾ ਸੀਟ ਥੱਲੇ ਧਕਤਾ
ਓਸੇ ਟਾਇਮ ਤੋਂ ਸ਼ੁਰੂ ਕਰਤੀ
ਅੰਗਰੇਜੀ ਦੀ ਵੱਡਣੀ ਜੜ ਜੀ
ਕ੍ਨੈਟਰ ਪੁਛਦਾ ਭਾਈ ਕਿਥੇ
ਕਿਹੰਦੀ ਵਨ ਚੰਡੀਗੜ੍ਹ ਜੀ.
ਪਿਹਲੀ ਪੁੰਨਿਆ ਤੋਂ ਬਾਦ ਪਿੰਡ ਭੁੱਲ ਗੀ
ਸੋਹਣੇ ਸ਼ਹਿਰ ਵਿਚ ਵੜ ਕੇ
ਦੁੰਦ ਕੂਚ੍ਦੀ ਗਰਾਰੇ ਕਰਦੀ
ਬਾਲ੍ਕੋਨੀ ਵਿਚ ਖੜ ਕੇ
ਮਾ ਕਿਹੰਦੀ ਤੈਨੂ ਭੇਜੂ ਪਿੰਨੀਆਂ
ਸਾਰਾ ਦਿਨ ਪ੍ੜ੍ਦੀ ਰਿਹਨੀ ਆਂ
ਪਿੰਨੀਆਂ ਤਾਂ ਕਿਹੰਦੀ ਹੈਵੀ
ਮੈਂ ਤਾਂ ਕਾਰ੍ਨ ਫ੍ਲੇਕ੍ਸ ਲੈਣੀ ਆਂ
ਨਿੱਕੀ ਸਿਖ ਗੀ ਵਲਈਤੀ ਮੂਹ ਮਾਰਨਾ
ਥੈਂਕ ਜੂ ਕਿਹੰਦੀ ਝੱਟ ਜੀ
ਪੀਜ਼ੇ ਦੀ ਲਿਆ ਦਿੰਦੀ ਨੇਹਰੀ
ਚਟਨੀ ਵੀ ਜਾਂਦੀ ਚੱਟ ਜੀ .
ਪਾਲੀ ਜੀਨ ਵਾਲ ਰੋਗਨ ਕ੍ਰਾ ਲੇ
ਪੰਜ ਤਾਂ ਤੋਂ ਕੰਨ ਬਿੰਨ੍ਹ ਲੇ
ਅੱਕ੍ਖੀਂ ਪਾ ਲੇ ਕਲਰ੍ਡ ਲੈਂਜ
ਨੈਨਾ ਦੇ ਨਿਸ਼ਾਨੇ ਸਿੰਨ੍ਹ ਲੇ
ਨਿੱਕੀ ਨੇ ਵ੍ਧਾ ਲੇ ਖ੍ਰ੍ਚੇ
ਬਾਪੂ ਪਿੰਡ ਮਾਰੇ ਚਾਨਗਰਾਂ
ਦੂਰੋਂ ਤੁਰੀ ਔਂਦੀ ਲਿਸ਼ਕਦੀ ਆਵੇ
ਬਾਜੀਗ੍ਰਾਂ ਦੇ ਗੱਡੇ ਵਾਨਗਰਾਂ

Mashook- the GIrl Friend

...ਇਸ ਵਿਚ ਕੋਈ ਸ਼ੱਕ ਨਹੀ ਸੀ
ਕਿ ਅੱਜ ਤੋਂ ੫ ੬ ਸਾਲ ਪਿਹਲਾਂ
ਮੈਂ ਉਂਗਲੀ ਫੜਕੇ ਹੀ ਉਸਨੂ
ਇਸ਼ਕੇ ਦੇ ਪੈਂਡੇ ਚਲਨਾ ਸਿਖਾਇਆ ਸੀ
ਤੇ ਮੋਢੇ ਚੁਕ ਕੇ ਉਸਨੂ ਹਰ ਟੋਆ ਪਾਰ ਕ੍ਰੌਣਾ.
ਉਸ ਵੇਲੇ ਤੋਂ ਲੈਕੇ ਮੇਰਾ ਬੇਫਿਕਰ ਤੇ ਲਾਪਰਵਾਹ ਸੁਬਾਹ
ਪਿੰਡ ਦੀ ਫੀਰ੍ਨੀ ਵਾਂਗੂ ਮੋੜ ਖਾ ਗਿਆ ਸੀ
ਕੀਤੇ ਖਤ ਚ ਲਿਖ ਦੇਣਾ ਕਿ ਤੇਰੀ ਯਾਦ ਔਂਦੀ ਆ
ਜੀ ਨੀ ਲਗਦਾ ਤਾਂ ਅੱਗੋਂ ਉਸਦੀ ਚੁੰਨੀ ਦੀਆਂ ਮਿਹਕਾਂ ਛੱਡ ਦੀ
ਚਿਟ੍ਠੀ ਚ ਇੰਝ ਜਵਾਬ ਔਣਾ
"ਤੂ ਕਿਓਂ ਪਰਵਾਹ ਕਰਦਾਂ ਸੋਹਣਿਆ, ਜੇ ਰਬ ਨੇ ਭੇਜਿਆ ਹੈ ਤਾ
, ਸੁਰਗਾਂ ਨੂ ਹੁੱਡੀਆ ਫੇਰ ਈ ਜਾਣਗੀਆਂ
ਜੇ ਤੇਰੀ ਬੁੱਕਲ ਚ ਜਾਣ ਨਿਕਲੂ,
ਹੌਂਸਲਾ ਰਖਿਆ ਕਰ ਜਿਓਣ ਜੋਗਿਆ."
ਮੈਨੂ ਆਪਣਾ ਆਪ ਇੰਝ ਲਗਨਾ
ਜਿਵੇਂ ਕੋਈ ਮਾਸ਼ੂਕ ਅਸ਼ਿਕ ਦੀਆਂ ਨ੍ਸੀਹ੍ਤਾਂ
ਸੁਣ ਰਹੀ ਹੋਵੇ, ਜੀਵੇ ਮੈਂ ਉਸ ਵਰਗੀ ਆੱਲੜ ਮੁਟਿਆਰ ਹੋ ਗਿਆ ਹੋਵਾ
ਤੇ ਓ ਗੋਰੀ ਮਾ ਦੀ ਜਾਈ "ਪ੍ਰੇਮਜੀਤ" ਹੋ ਗਈ ਹੋਵੇ.

ਪੂਨੇ ਵਾਲੀ ਡਾਕਟਰ

ਮੀਹ ਐਨਾ ਤੇਜ਼ ਹੋ ਗਿਆ ਸੀ ਕਿ ਮੈਨੂੰ ਲੱਗਿਆਅੱਜ ਰੱਬ ‘ਨੈਨੇਵਾਲ’ ਤੇ ਮਿਹਰਬਾਨ ਹੋ ਗਿਆ ਹੈ;
ਮੇਰੀ ਸੋਚ ਓਸ ਵੇਲੇ ਮੋੜ ਖਾ ਗਈ,ਜਦ ਚੁੱਲੇ ਤੇ ਬੱਠਲ ਮੂਧਾ ਮਾਰਦੀਬੇਬੇ ਨੇ ਆਵਾਜ਼ ਮਾਰੀ
“ਪਸ਼ੂਆਂ ਵਾਲਾ ਵਰਾਂਢਾ ਚੋਣ ਲੱਗ ਗਿਆ,ਜਾ ਕਿ ਮਿੱਟੀ ਪਾਇਆ”.
ਯੂਰੀਆ ਖਾਦ ਵਾਲੀਆਂ ਬੋਰੀਆਂ ਦੀ ਬਣਾਈ ਪੱਲੀ ਚੁਲੇ ਤੇ ਦੇ,
ਬੱਠਲ ਤੇ ਕਹੀ ਲੈ ਮੈਂਮਿੱਟੀ ਦੀ ਟਰਾਲੀ ਵੱਲ ਹੋ ਤੁਰਿਆ
ਕਹੀ ਦਾ ਟੱਕ ਗਾਜਣੀ ਮਿੱਟੀ ਨੂੰ ਇੰਝ ਕੱਟੇ,
ਜਿਵੇਂ ਪੂਨੇ ਵਾਲੀ ਡਾਕਟਰ ਨੇ ਆਪਣੇ ਜਨਮਦਿਨ ਤੇ ਕੇਕ ਕੱਟਿਆ ਸੀ,
ਪਰ ਉਹ ੨੨ ਸੈਕਟਰ ਦੀ ਅਰੋਮਾ ਦੀ ਛੱਤ ਸੀਤੇ ਇਹਲਿਬੜੇ ਪੱਸ਼ੂਆਂ ਵਾਲੇ ਵਰਾਂਢੇ ਦੀ,
ਮੈਂ ਪੌੜੀਆਂ ਚ੍ੜਦਾ ਸੋਚ ਰਿਹਾਂ ਸਾਂਕਿ ਮੀਂਹ ਤਾਂ ਚੰਡੀਗੜ ਵੀ ਪੈਂਦਾ ਹੈ
ਜਿੱਥੇ ਡਾਕਟਰ ਰਹਿੰਦੀ ਹੈ,ਪਰ ਓ ਹਮੇਸ਼ਾਂ ਮੈਨੂ ਕਹਿੰਦੀ ਰਹਿੰਦੀ
ਕਿ ਪਾਰਾ ਲਹਾ ਦੇ,ਮੋਟੀ ਕਣੀ ਦਾ ਮੀਂਹ ਪਵਾਦੇ,
ਉਸਨੇ ਮੀਂਹ ਚ’ ਨਹਾਉਣਾ ਜੋ ਹੁੰਦਾ ਸੀ.ਬੁੱਝੀ ਅੱਗ ਦੇ ਪਤੰਗੇ ਹੋਰ ਅੱਗ ਤਾਂ ਲਾ ਨੀਂ ਸਕਦੇ
ਬੱਦਲਾਂ ਦੇ ਚੂੰਢੀਆਂ ਵੱਢ ਮੀਂਹ ਤਾਂ ਖੈਰ ਪਵਾ ਹੀ ਸਕਦੇ ਨੇ,
ਖੱਲਾਂ ਖੂੰਝਿਆਂ ਚੋਂ ਗਰਮੈਸ਼ ਕੱਢਣ ਲਈ ਹੀ ਸਹੀ;
ਸਾਡੇ ਪਰਨਾਲੇ ਤੋਂਪਿੱਛਲੀ ਪੰਚਾਇਤ ਦੀ ਪੱਕੀ ਕੀਤੀ ਗਲੀ ਚ’
ਡਿੱਗ ਰਹੇ ਪਾਣੀ ਦੀ ਆਵਾਜ਼,ਡਾਕਟਰ ਦੇ ਘਰ ਦੀ ਮਾਰ੍ਬਲ ਵਾਲੇ ਫਰਸ਼
ਤੇ ਪੈਂਦੀਆਂਕਣੀਆਂ ਤੋਂ ਥੋੜੀ ਫਿੱਕੀ ਸੀ,ਮੇਰਾ ਦਿਮਾਗ ਕੱਚੇ ਕੋਠੇ ਵਾਲੀ ਖੱਡ ਵਾਂਗੂ
ਘੁੰਮਨਘੇਰੀਆਂ ਨਾਲ ਭਰ ਗਿਆ ਸੀ,ਤੇ ਮੇਰਾ ਮਨ ਬੱਠਲ ਵਾਂਗੂ ਖਾਲੀ.
ਬੱਠਲ ਖਾਲੀ ਕਰ ਮੈਂ ਆਪਣੇ ਵਲੋਂ ਇਸ ਅਸਾਈਨਮੈਂਟ ਦਾ ਸਾਈਨ ਆਫ ਲੈ ਲਿਆ ਸੀ.
ਕੋਠੇ ਤੋਂ ਮੰਜਾ ਲਾਹੁੰਦਿਆਂਫਿਰ ਡਾਕਟਰ ਯਾਦ ਆ ਗਈ,ਕਹਿੰਦੀ ਹੁੰਦੀ ਸੀ,
ਗਰਮੀਆਂ ਦੀਆਂ ਛੁੱਟੀਆਂ ਆ ਰਹੀਆਂ,ਮੈਂ ਗੋਆ ਜਾਵਾਂਗੀ;
ਗੋਆ ਦਾ ਮੌਸਮ,ਓਥੋਂ ਦੇ ਬੀਚ,ਜਹਾਜ ਦੀ ਸੈਰ,ਡਾਕਟਰ ਦੀ ਐਸ਼,
ਝਲਾਣੀ ਚ’ ਖੜੀ ਮਾਤਾ ਬੋਲੀ, ਅੱਡਿਓਂ ਭੂਆ ਨੂੰ ਲੈ ਆ,
ਪੌੜੀ ਉਤਰਦਿਆਂ ਮੰਜੇ ਦਾ ਪਾਵਾ ਵੀਕੱਪੜੇ ਸੁਕਾਉਣ ਵਾਲੀ ਤਾਰ ਵਿੱਚ ਉਲਝ ਗਿਆ
ਬਿਲਕੁਲ ਡਾਕਟਰ ਦੀਆਂ ਗੱਲਾਂ ਵਾਂਗੂ ਹੀ ,ਮੈਂ ਟਰਾਲੀ ਦੀ ਡਹੀ ਲਾਈ
ਤੇ ਟਰੈਕਟਰ ਚੋਂ ਹੁੱਕ ਕੱਢ ਕਵਾੜ ਵਾਲੀ ਖੁਰਲੀ ਵਿੱਚ ਰੱਖ ਦਿੱਤੀ,
ਜਦ ਟਰਾਲੀ ਦੇ ਟਾਇਰ ਹੇਠ ਇੱਟ ਦੇਣ ਗਿਆ,ਤਾਂ ਟਰਾਲੀ ਖੜੀ ਇੰਝ ਜਾਪੇ
ਜਿਵੇਂ ਮਸ਼ੂਕ ਟਰੇਨ ਚੋਂ ਆਸ਼ਿਕ ਨੂੰ ਟਾਟਾ ਕੇ ਰਹੀ ਹੋਵੇ,
ਪਰਨੇ ਦਾ ਲੜ ਠੀਕ ਕਰ ਮੈਂਟਰੈਕਟਰ ਬੱਸ ਅੱਡੇ ਵੱਲ ਨੂੰ ਸਿੱਧਾ ਕਰ ਲਿਆ,
ਦਿਮਾਗ ਤੇ ਮੀਂਹ ਲਗਾਤਾਰ ਚੱਲ ਰਹੇ ਸਨ,ਮੀਂਹ ਤਾਂ ਮੇਰੀ “ਹੀਰ” ਦੇ ਪਿੰਡ,
ਨਾ ਸਚ “ਸ਼ਹਿਰ” ਵੀ ਪੈਂਦਾ ਹੋਵੇਗਾ,ਪਰ ਉਹ ਵਲੈਤੀ ਜਹਾਜ਼ੋਂ ਉੱਤਰ ,ਕਾਰ ਚ‘,
ਤੇ ਕਾਰ ਦੇ ਸ਼ੀਸ਼ੇਆਂ ਤੇ ਵਾਇਪਰਪਾਣੀ ਦੀਆਂ ਬੂੰਦਾਂ ਨੂ ਜਿਆਦਾ ਦੇਰ ਟਿਕਣ ਹੀ ਨਹੀ ਦਿੰਦੇ,
ਜਿਸ ਕਰ ਕੇ ਉਹ ਦਾ ਦਿਮਾਗ਼ ਸ਼ਾਇਦ ਮੇਰੇ ਵੱਲ ਮੀਂਹ ਵਿੱਚ ਨਾ ਚਲਦਾ ਹੋਵੇ,
ਮੇਰਾ ਪਰਨਾ ਗੋਆ ਦੇ ਬੀਚ ਵਾਂਗੂਪਾਣੀ ਨਾਲ ਗੜੂਚ ਹੋ ਗਿਆ ਸੀ,ਮੇਰਾ ਦਿਮਾਗ
ਐਨ ਮੇਰੀ ਹੀਰ ਦੇ ਸ਼ਹਿਰ ਪਹੁੰਚ ਗਿਆਤੇ ਮੇਰਾ ਟਰੈਕਟਰ ਅੱਡੇ ਤੇ‘’ਤਕੜੀ ਐਂ ਭੂਆ’’
ਕਹਿੰਦੇ ਨੇ ਮੈਂ ਪੈਰੀ ਹੱਥ ਲਾਉਂਦੇ ਨੇ ਕਿਹਾ,ਉਸਦੀ “ਹਾਂ” ਵਿਚ ਉਸਦੀ ਜੁੱਤੀ ਦੀ ਤਰਾਂ
ਅੰਤਾਂ ਦੀ ਦਰਿੜਤਾ ਤੇਸਹਿਜਤਾ ਵਿਖਾਈ ਦਿੱਤੀਜਿਸਨੂ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਸੀ,
ਦੋਹਤੇ (ਭੁਆ ਦਾ ਮੁੰਡਾ) ਨੂੰ ਪੂਰਾ ਚਾਹ ਸੀਕਿ ਨਾਨਕੇ ਆ ਗਿਆ,“ਵੀਰੇ ਸਾਰੇ ਲਿਖਾਈਆਂ
ਦੇ ਸਫੇ਼ ਮੁਕਾ ਕੇ ਆਇਆਂ,ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ”ਉਹ ਆਪਣਾ ਨਵਾ ਪਜਾਮਾ ਗੋਡਿਆਂ
ਤੋਂ ਉਤਾਂਹਾਂ ਮੋੜਦਾ ਬੋਲਿਆ,ਉਸਨੇ ਆਪਣੇ ਬੂਟ(ਜੋ ਕਿ ਪਿਛਲੀ ਵੈਸਾਖੀ ਦੇ ਮੇਲੇ ਤੋਂ ਭਦੌੜ ਤੋਂ ਲੈ
ਕੇ ਦਿਤੇ ਸੀ ਮੇਰੇ ਬਜੁਰਗ ਤੇ ਓਹਦੇ ਮਾਮੇਂ ਨੇ)ਪਾਣੀ ਦੀ ਚਾਲ ਵਿੱਚ ਹੀ,
ਸੜਕ ਤੇ ਫਿਰਦੇ ਪਤਲੇ ਪਤਲੇ ਪਾਣੀ ਵਿੱਚ ਤੋਰ ਲਏ,
ਭੁਆ ਦੇ ਪਹੁੰਚਣਤੇ ਘਰ ਵਿੱਚ ਖੁਸ਼ੀ ਦੀਆਂ ਲਹਿਰਾਂ ਦੌੜ ਗਈਆਂ,
ਭੂਆ ਦਾ ਬੂਟੀਆਂ ਵਾਲਾ ਝੋਲਾਮੈਂ ਬੈਠਕ ਚ ਬੇਬੇ ਦੇ ਸੰਦੂਕ ਤੇ ਰੱਖ ਦਿੱਤਾ,
ਏਸ ਬੈਠਕ ਤੋਂ ਸੇਫ ਜਗਾਹਸਾਡੇ ਘਰ ਵਿਚ ਹੋਰ ਕੋਈ ਨੀ ਸੀ
ਜਿੱਥੇ ਬੇਬੇ ਦੇ ਸੰਦੂਕ ਤੋਂ ਬਿਨਾਂ ਇਕ ਮਾਤਾ ਦੀ ਪੇਟੀ ਪਈ ਸੀ,
ਦੋਨੋ ਆਪਣੇ-ਆਪਣੇ ਦਾਜ ਵਿਚ ਲਿਆਈਆਂ ਸਨ;
“ਤੇਰਾ ਆਹਾ ਮੋਬਾਇਲ ਜਾ ਜਾਗੀ ਜਾਂਦਾ ਭਾਈ ”
ਬੇਬੇ ਨੇ ਕਿਹਾਮੈਂ ਡਾਕਟਰ ਦੀ ਮਿਸ਼ ਕਾਲ ਵੇਖੀ,
ਥੱਲੇ ਰੇਂਜ ਦਾ ਹੋਣ ਕਾਰਨ ਮੈਂ ਪੱਲੀ ਸਿਰ ਤੇ ਲੈ ਕੋਠੇ ਤੇ ਚੜ ਗਿਆ,
ਜਿਓਂ-ਜਿਓਂ ਰਿੰਗ ਵੱਜ ਰਹੀ ਸੀ,ਰੇਂਜ ਵਾਲੇ ਡੰਡਿਆਂ ਦੀ ਤਰਾਂ
ਖੱਡਾਂ ਚੋਂ ਪਾਣੀ ਵੀ ਘਟ ਰਿਹਾ ਸੀ,ਇੱਧਰ ਖੱਡਾਂ ਨੇ ਫੇਰ ਮੂੰਹ
ਖੋਲ ਲਏਤੇ ਓਧਰੋਂ ਡਾਕਟਰ ਨੇ,“ਹਾਏ,(ਅੰਗਰੇਜੀ ਵਾਲਾ ਹਾਏ)
ਇੱਥੇ ਬਹੁਤ ਬਾਰਿਸ਼ ਹੋ ਰਹੀ ਆਬਹੁਤ ਮਜ਼ਾ ਆ ਰਿਹਾ,
ਅਸੀਂ ਪੀ ਵੀ ਆਰ ਚੱਲੇ ਆਂ,ਤੂ ਕੀ ਕਰ ਰਿਹੈਂ?”
ਡਾਕਟਰ ਬੋਲੀਤੂੰ ਏਥੇ ਕਰ ਵੀ ਕੀ ਸਕਦਾ ਹੈਂ?
ਮੈਂ ਆਪਣੇ ਮਨ ਨੂੰ ਕਿਹਾ,“ਐਥੇ ਵੀ ਬਹੁਤ ਮੀਂਹ ਪੈ ਰਿਹੈ”
ਕਹਿੰਦੇ ਨੇ ਮੈਂ ਫੋਨ ਕੱਟਿਆਤੇ ਕਹੀ ਤੇ ਬੱਠਲ ਲੈ ਟਰਾਲੀ ਵੱਲ ਨੂੰ ਹੋ ਤੁਰਿਆ.

...ਜੇ ਮੇਰੇ ਵੱਸ ਵਿਚ ਹੋਵੇ...

...ਜੇ ਮੇਰੇ ਵੱਸ ਵਿਚ ਹੋਵੇ...
ਤੇਰੇ ਬਿਨਾ , ਅਂਬੀਆਂ ਨੂ ਪਵੇ ਨਾ ਬੂਰ ਕਿਤੇ
ਦਾਸੀ ਬਣ ਜਾਵਾ ਤੇਰੀ , ਤੂੰ ਹੋ ਜੇ ਹਜ਼ੂਰ ਕਿਤੇ
ਨੈਨੇਵਾਲਾ , ਚੰਡੀਗੜ੍ਹ ਵਾਂਗੂ ਹੋ ਜੇ ਮਸ਼ਹੂਰ ਕਿਤੇ
ਜੇ ਮੇਰੇ ਵੱਸ ਵਿਚ ਹੋਵੇ .....
ਲੈ ਕੇ ਉੱਡ ਜਾਵਾਂ ਤੈਨੂ ਦੂਰ ਕੀਤੇ....
ਜੇ ਮੇਰੇ ਵੱਸ ਵਿਚ ਹੋਵੇ...............
ਜਨ੍ਦੜ ਸਿਆਲਾਂ ਦੇ ਕਢੀ ਜਾਣ ਹਾੜੇ
ਰਾਂਝੇ ਦੀ ਬੱਕੀ ਨੂ ਕੈਦੋਂ ਬੁਸ਼ਕਰਾਂ ਮਾਰੇ
ਹੱਦਾਂ ਹੋਣ ਚੌੜੀਆਂ ਕਿਤੇ ਬਾਹਾਂ ਜੇ ਖਿਲਾਰੇ
ਜੇ ਮੇਰੇ ਵੱਸ ਵਿਚ ਹੋਵੇ...........
ਵਰ੍ਲ੍ਡ ਮੈਪ ਤੇ ਪੰਜਾਬ ਲਲਕਰੇ ਮਾਰੇ
ਜੇ ਮੇਰੇ ਵੱਸ ਵਿਚ ਵਿਚ ਹੋਵੇ..............