Monday, September 22, 2008
ਖੇਤੋਂ ਮੁੜਦੇ ਨੇ .......
ਖੇਤੋਂ ਮੁੜਦੇ ਨੇ ਮੈਂ ਟ੍ਰੈਕ੍ਟਰ ਬੋਹੜ ਹੇਠਾਂ ਲਾ ਕੇ ਬਾਬੇਆਂ ਦੀਆਂ ਗੱਲਾਂ ਸੁਨਣ ਖੜ ਜਾਣਾ"ਲੈ ਪਾਹ੍ੜਾ ਆ ਗਿਆ" ਨ੍ਰੈਣੇ ਤਾਏ ਮੇਰੇ ਵਾਲ ਇਸ਼ਾਰਾ ਕਰਦੇ ਨੇਕਿਹਾ.ਮੇਰੀ ਫਤਿਹ ਦੇ ਜਵਾਬ ਵਿਚ ਚਿੱਟੀ ਦਾੜੀਵਾਲੇਆਂ ਨੇ ਜਿਓਂ ਅਸੀਸਾਂ ਦੀ ਝੜੀ ਲਾਈਮੈਨੂ ਜਾਪੇ ਜਿਓਂ ਮੈਂ ਗੁਰੂਦਵਾਰੇ ਮਥ੍ਹਾ ਟੇਕ ਆਇਆ ਹੋਵਾਂਘੰਡੇ ਕਾ ਬਲਦੇਵ ਪੂਰਾ ਫੱਕਰ , ਉਂਝ ਤਾਂ ਪਿੰਡ ਦਾਹਰ ਬੰਦਾ ਈ ਫੱਕਰ ਹੁੰਦਾ ਪਰ ਓ ਪਤੰਦਰ ਐਨ ਰਬ ਨਾਲ ਸਿਧੀ"ਕਾਕਾ ਜੀ ਮੈਂ ਤੇਰੇ ਬਾਪੂ ਦੀ ਜੰਨ ਗਿਆ ਸੀ"ਜ੍ਦੋਂ ਵੀ ਓਹਨੇ ਮੈਨੂ ਮਿਲਣਾ ਏਹਿ ਕਿਹਨਾ.ਤੇ ਅੱਜ ਵੀ ਲਾਗੇ ਦੇ ਪਿੰਡਾਂ ਚ ਗੱਲ ਮਸ਼ਹੂਰ ਹੈ ਕਿ ਠੇਕੇਦਾਰਾਂ ਦੀ ਜੰਨ ਚ ਬਲਦੇਵ ਚਾਲੀ ਜੋੜੇ ਲੱਡੂਆਂ ਦੇਮਤਲਬ ਕੇ ਅੱਸੀ ਲੱਡੂ ਖਾ ਗਿਆ ਸੀ.ਮੇਰਾ ਪ੍ਚਾਸੀ ਮੋਡਲ ਫੋਰ੍ਡ ਮੈਨੂ ਇੰਝ ਜਾਪੇਜਿਵੇਂ ਨਵੇਂ ਫਾਰ੍ਮ ਟ੍ਰੈਕਾਂ ਨੂ ਮਖੌਲ ਕਰ ਰਿਹਾ ਹੋਵੇਤੇ ਮੇਰੇ ਵਾਂਗੂ ਫੋਕੀ ਜੀ ਟੋਹਿਰ ਬ੍ਣਾ ਰਿਹਾ ਹੋਵੇਕਿਓਂ ਕਿ ਲਾਗੇ ਦੇ ਪੰਜ ਛੇ ਪਿੰਡਾਂ ਚੋਂ ਮੈਂ ਹੀ ਸੀ ਜੋ ਦਸਵੀਂ ਤੋਂ ਬਾਦ ਚਾਰ ਅੱਕਖਰ ਪੜ੍ਹਿਅ ਸੀ ਇਂਜਿਨਿਯਰਿਂਗ ਦੀ ਪਿੰਡ ਵਾਲਿਆਂ ਨੂ ਸਮ੍ਝ ਨਾ ਔਣੀਫੇਰ ਕਿਹਨਾ ਪੈਂਦਾ "ਐੱਸ ਡੀ ਓ ਦਾ ਕੋਰ੍ਸ ਕਰਦਾਂ ਬਾਪੂ""ਚਾਲ ਖੇਤਾਂ ਦੀ ਲਾਈਟ ਦਾ ਤਾਂ ਸੌਖਾ ਹੋ ਜੁਪਿੰਡ ਦੇ ਬੰਦੇ ਦਾ ਕੋਈ ਤਾਂ ਫਾਇਦਾ ਹੁੰਦਾ ਈ ਆ"ਬਾਬੇ ਨੇ ਕਿਹਨਾ ਤਾ ਬਾਕੀਆਂ ਨੇ ਹਾ ਚ ਹਾ ਮਿਲੌਣੀ.ਏਨੇ ਨੂ ਰੇਲ ਫੌਜੀ ਆ ਗਿਆ,ਕਿਹੰਦੇ ਇਕਹਤ੍ਰ ਦੀ ਲ੍ੜਾਈ ਵੇਲੇ ਏਹ੍ਨੇ ਪਾਕਿਸਤਾਨੀਆਂ ਦਾ ਇਕ ਟੈਂਕ ਕਬਜ਼ੇ ਚ ਕਰ ਲਿਆ ਸੀ.ਖੁਸ਼ ਹੋ ਕੇ ਐਮ ਏਲ ਏ ਨੇ ਕਿਹ ਦਿੱਤਾ ਕਿ ਮੂੰਹ ਮੰਗਿਆ ਇਨਾਮ.ਫੌਜੀ ਨੇ ਕੋਈ ਪਿੰਡ ਦਾ ਬੰਦਾ ਨੀ ਛੱਡਿਆ ਜਿਸਤੋਂ ਨਾ ਪੁਛਹਿਆਹੋਵੇ ਕਿ ਮੰਗਾਂ ਤਾਂ ਕਿ ਮੰਗਾਂ.ਕੋਈ ਆਖੇ ਸ੍ਕੂਲ ਚ ਕਮਰਾ ਪਵਾਦੇ,ਗੁਰੂਦੂਵਰੇ ਵਾਸਤੇ ਜ੍ਮੀਨ ਲੈਲਾ.ਸਰਪੰਚ ਕਿਹੰਦਾ ਮੰਗਣਾ ਤਾਂ ਕੁਝ ਵੱਡਾ ਸਾਰਾ ਮੰਗ.ਬਰਨਾਲੇ ਦਾਣਾ ਮੰਡੀ ਚ ਭਰੇ ਪੰਡਾਲ ਚ ਕਿਹੰਦਾ ਰੇਲ ਦਾ ਏਂਜਿਨ ਚਾਹੀਦਾ.ਅੱਜ ਵੀ ਮੰਗਲਵਾਰ ਤੇ ਵੀਰਵਾਰ ਨੂ ਦੁਪਹਿਰੇਡੇਢ ਵਜੇ ਕ੍ਚਹਿਰੀਆਂ ਵੇਲ ਫਾਟਕ ਤੋਂ ਫੌਜੀ ਏਂਜਿਨ ਲੈ ਕੇ ਲੰਘਦਾਤੇ ਮੇਰੇ ਵਰਗੇ ਬਸ ਦੀ ਛੱਤ ਤੇ ਬੈਠੇ ਦੇਖ ਰਹੇ ਹੁੰਦੇ ਆਬਈ ਕਦੋਂ ਅਨ੍ਗ੍ੜਾਈ ਲੈਂਦੀ ਮੁਟਿਆਰ ਦੀਆਂ ਬਾਹਾਂ ਵਾਂਗੂ ਫਟਕ ਉਠਣ ਤੇ ਅਸੀਂ ਪਿੰਡ ਪਹੁੰਚਦੇ ਹੋਈਏ.
Subscribe to:
Post Comments (Atom)

No comments:
Post a Comment