Monday, September 22, 2008

Koshish- the try

ਜ੍ਦੋਂ ਵੀ ਓਹਦੇ ਨਾਲ ਗੱਲ ਕਰਨੀ
ਤੇ ਪਿੰਡ ਦੀ ਡਿਸਪੇਂਸੇਰੀ ਦੇ ਪੁਰਾਣੇ ਬੋਹ੍ੜ ਨਾਲ
ਵ੍ਲੇਹਟੀਆਂ ਖਮਨੀਆਂ ਦੀ ਤਰਹ
ਉਸ ਨਾਲਉਮਰਾਂ ਦੀ ਸਾਂਝ ਜ੍ਤੌਨੀ
ਤਾਂ ਜੇਓਨ ਜੋਗੀ ਦੀਆਂ ਵ੍ਰਾਰਾਂਡੇਹ
ਚ ਆਲੇ ਜਿੱਡੀਆਂ ਅੱਕਖਾਂ
ਕਿਸੇ ਜੱਟ ਦੀ ਦੁਆ ਵਾਂਗੂ
ਸੌਣ ਦੇ ਬੱਦਲਾਂ ਵਾਂਗੂ
ਵ੍ਰਨੀਆਂ ਸ਼ੁਰੂ ਹੋ ਜਾਣੀਆਂ.
ਫੇਰ ਜਿਵੇਂ ਕਿਸੇ ਨਿਆਣੇ
ਨੂ ਪਿਲ ਟੱਕੇ ਚ ਹਾਰੀ ਲਾਲੋ ਗੋਲੀ
ਤੇ ਰੋਂਦੇ ਨੂ ਮਾਤਾ ਚੁਪ ਕ੍ਰੌਂਦੀ ਆ,
ਮੈਨੂ ਓਹਦੇ ਹੰਝੂਹਾਸਿਆਂ ਚ ਤਬਦੀਲ ਕਰਨੇ ਪੈਣੇ
"ਤੂ ਤਾਂ ਸ਼ੇਰ ਆਂ ਸ਼ੇਰ ਰੋਂਦੇ ਨੀ ਹੁੰਦੇ",
ਤੇ ਓਹਨੇ ਸ੍ਲੇਟ ਤੇ ਝੁਗੇਦੀ ਬਾਂਹ ਨੂ ਥੁਕ ਲਾ ਕੇ
ਮਾਰੇ ਹੂੰਝੇ ਵਾਂਗੂ ਆਪਣੇ ਹੰਝੂ ਪੂੰਝ ਦੇਣੇ
ਤੇ ਮੀਂਹ ਤੋਂ ਬਾਦ ਨਿਸ਼ਾਨ ਸਾਹਿਬ ਦੇ ਉੱਤੋਂ ਦੀ ਦਿਸਦੀ
ਸਤਰੰਗੀ ਪੀਂਘ ਵਰਗਾ ਹਾਸਾ ਖਿਲਾਰ ਦੇਣਾ.

No comments: