ਕਰੀ ਜਾਵੇ ਜਿਵੇਂ ਚਾਂਭਲਿਆ ਨਿਆਣਾ ਚਾਹਲੇ ਚ ਪੈਰ ਮਾਰਦਾ ਹੁੰਦਾ
"ਬਾਈ ਤੇਰੇ ਕਾਲੇਜ ਦੀ ਬਸ ਲਗਦੀ ਆ"
ਨਾਲ ਦੀ ਸੀਟ ਤੇ ਬੈਠੇ ਮੇਰੇ ਸੀਰੀ ਨੇ ਕਿਹਾ.
ਝੋਟੇ ਦੇ ਸਿਰ ਵਰਗਾ ਵਾਹਨਜੀ ਟੀ ਰੋਡ ਦੇ
ਐਨ ਨਾਲ ਲਗਵਾ ਸੀਦਿਨੋ ਦਿਨ ਚੌੜੀ ਹੁੰਦੀ
ਸਡ਼ਕ ਵਾਹਨ ਨੂ ਇੰਝ ਹੁਜਾਂ ਮਾਰ ਰਹੀ ਸੀ
ਜਿਵੇਂ ਕਾਈ ਵਾਰੀ ਰਾਤ ਨੂ ਮੋਟੋਰ ਵਾਲੀ ਕੋਠੀ
ਦੀ ਛੱਤ ਤੇ, ਟੁੱਟੀ ਦੌਨ ਵਾਲੀ ਮੰਜੀ ਤੇ
ਪਏ ਨੇ ਸੀਰੀ ਨੇ ਮੇਰੇ ਹੁੱਜਾ ਮਾਰੀ ਜਾਣੀਆਂ
"ਬਈ ਐਧੇਰ ਨੂ ਹੋ ਜਾ ਯਾਰ".
ਕੋਲੇਜ ਦਾ ਟੂਰ ਚਲਿਆ ਸੀ, ਮੈਂ ਵੀ ਜਾਣਾ ਸੀ
ਦੋ ਪਾਠ ਦੇ ਭੋਗ, ਅੱਕਖਾਂ ਦਾ ਮੁਫਤ ਕੈਂਪ,ਨਗਰ ਕੀਰਤਨ
ਤੇ ਝੋਨੇ ਚ ਮੇਰੀ ਹੋਂਦ ਨੇਕਾਲੇਜ ਟੂਰ ਨੂ "ਐਸ਼ੀ ਕਾਕੇਆਂ ਦੀ ਫੇਰੀ"
ਦਾ ਖਿਤਾਬ ਦੇ ਦਿੱਤਾ ਸੀ.
ਜ੍ਮਾਤੀ ਜ੍ਮਾਤ੍ਨਾ ਮੈਡਾਮਾ ਸਰ ਸਾਰੇ
ਪੇਂਚਰ ਲੱਗਣ ਦੀ ਉਡੀਕ ਵਿਚ ਸੁੱਕੀ ਕਿੱਕਰ ਦੀ
ਅਣਹੋਣੀ ਛਾਂ ਵਿਚ ਖ੍ੜੇ ਸਨ.
ਯੈਂਕੀ ਵਧ ਤੋਂ ਵਧ ਆਪਣਾ ਆਪਾ ਯੈਂਕਨਾ (ਮਾਡਰ੍ਨ ਕੁੜੀਆਂ)
ਨੂ ਦਿਖੌਣ ਚ ਲੱਗੇ ਹੋਏ ਸਨ.
ਏਧਰ ਗਾਰੇ ਨਾਲ ਲਿਬ੍ੜਿਆ ਮੇਰਾ ਫੋਰ੍ਡ
ਤੇ ਪਰਨੇ ਨਾਲ ਅੱਤਵਾਦੀਆਂ ਵਾਂਗੂ ਮੂੰਹ ਵ੍ਲੇਹਿਟ ਕੇ ਮੈਂ
ਵਧ ਤੋਂ ਵਧ ਆਪਣੇ ਆਪ ਨੂ ਲਕੋਣ ਦੀ ਕੋਸ਼ਿਸ਼ ਕਰ ਰ੍ਹੇ ਸੀ.
ਇਸ ਤੋਂ ਪਿਹਲਾਂ ਕਿ ਚਾਰ ਮੱਕੀ ਦੀਆਂ ਰੋਟੀਆਂ ਡੋਲੂ ਲੱਸੀ
ਦੇ ਨਾਲ ਸੁੰਨ ਹੋਇਆ ਮੇਰਾ ਦਿਮਾਗ ਚਲਦਾ
ਸੀਰੀ ਪਤੰਦਰ ਨ੍ਗੌਰੀ ਵਿਹੜ੍ਕ (ਬਲਦ) ਵਾਂਗੂ
ਵਾਹਿਨੋ ਵਾਹਿਨੀ ਹੋ ਪਿਆ ਛੜ੍ਪੋ ਛੜ੍ਪੀ
ਹੋਵੇ ਵੀ ਕਿਓਂ ਨਾ ਨੈਨੇਵਲ ਚ ਤਾਂ ਕਿਸੇ ਨੇ
ਕ੍ਦੇ ਕੋਈ ਮੁੰਡਾ ਨੀ ਦੇਖਿਆ ਸੀ ਜੀਨ ਚ
ਏ ਤਾਂ ਫੇਰ ਕੁੜੀਆਂ ਸੀ, ਕੁੜੀਆਂ ਨੀ ਬਈ
"ਪਰੀਆਂ ਨੇ ਪਰੀਆਂ..."
ਇਕ ਦੀ ਗਿਰਝ ਵਰਗੀ ਨਿਗਾ ਪਰਨੇ ਚਿਓਂ
ਝਾਕਦੀਆਂ ਮੇਰੀਆਂ ਅਖਾਂ ਮਿਲ ਗੀ
" ਹੇ ਲੁਕ ਪ੍ਰੇਮ" (ਅੰਗਰੇਜੀ ਚ)
ਮੈਂ ਜਿਵੇਂ ਕ੍ਬੂਤੇਰ ਬਿੱਲੀ ਨੂ ਦੇਖ ਅੱਕਖਾਂ ਮੀਚਦਾ
ਨੈਣੀ ਬੂਹੇ ਭੇੜ ਲਏ.
ਖੁਸਰੇਯ ਦੀ ਅੱਡੀ ਵਾਂਗੂ ਓਨੇ ਜੋਰ ਨਾਲ
ਮੇਰਾ ਪੈਰ ਬ੍ਰੇਕਾਂ ਤਾ ਵੱਜਿਆ ਤੇ ਮੇਰੀ ਉਮਰ ਜਿੰਨੇ ਪੁਰਾਣੇ ਲੈਦੇਰਾ
ਚੋਂ ਇੰਝ ਆਵਾਜ ਆਈ ਕਿ ਫੋਰ੍ਡ
ਮੈਨੂ ਕਿਹ ਰਿਹਾ ਸੀ "ਮਾਰਤੇ ਕੰਜਰਾ".
ਕ੍ਲਚ ਨਪ ਕੇ ਗਿਯਰ ਕਢ ਤਾ ਏਟ
ਮੈਂ ਕਿਹਜ ਰਿਹਾ ਸੀ "ਪਈ ਗਿਆ ਚੱਕਰ ਸਾਲਾ"
ਜਿਵੇਂ ਪਟਵਾਰੀ ਦੇ ਘਰ ਇਨਕਮ ਟੈਕ੍ਸ ਵੇਲ ਰੈਡ ਮਾਰਦੇ ਆ,
ਸਾਰੀਆਂ ਨੇ ਮੇਰੇ ਤੇ ਚ੍ੜਾਈ ਕਰਤੀ.
ਸੀਰੀ ਰੇਲ ਦੇ ਏਂਜਿਨ ਵਾਂਗੂ ਸਾਰੀਆਂ ਤੋ ਮੂਹਰੇ.
ਯੈਂਕਨਾ ਵੱਟ ਤੋਂ ਡਿਗਦੀਆਂ, ਬਾਜਿਗਰਾ ਦੇ ਜਵਾਕ ਵਾਂਗੂ
ਹੇਲੀਕੇਵਾਟੇਰ ਦੇ ਫਂਘਾਂ ਵਾਂਗੂ ਬੈਲੇਨ੍ਸ ਬਨੌਂਦੀਆਂ,
ਕਈਆਂ ਨੇ ਮੇਰੇ ਦੋ ਮਹੀਨੇਆਂ ਦੇ ਖਰ੍ਚੇ ਦੇ ਮੁੱਲ ਦੇ
ਜੋੜੇ ਲਾਹ ਕੇ ਹਾਥ ਚ ਫੜ ਲੇ,
ਤੇ ਜੀਨਾ ਮੋੜ ਕੇ ਤਾਂਹ ਚ੍ੜਾ ਲੀਆਂ ਥੱਲੋ
ਟ੍ਯੂਬ ਲੈਟ ਵਰਗੀਆਂ ਲਤਾ ਕਢ ਲੀਆਂ.
"ਤੂ ਏਥੇ ਏਨਿ ਗੰਦੀ ਜਗਹ ਚ ਕਿ ਕਰਦਾਂ?
ਤੂ ਸਾਰਾ ਲਿਬ੍ੜਿਆ ਹੋਇਆ ਏ ਏਥੇ ਏਨਿ ਮਿੱਟੀ ਕਿਓਂ ਆਂ" ?
"ਛੁੱਟੀਆਂ ਚ ਬਈ ਤਾਂ ਮੇਰੇ ਨਾਲ ਏ ਹੁੰਦਾ ਮੇਡਮ ਜੀ"
ਮੇਰਾ ਸੀਰੀ ਹੁਬ ਹੁਬ ਕੇ ਦੱਸ ਰਿਹਾ ਸੀ
ਤੇ ਮੈਂ ਓਹਨੂ ਲਾਪਰਵਾਹ ਜੀ ਖੱਬੀ ਅਖ ਦੱਬ ਰਿਹਾ ਸੀ.
"ਚੁੱਪ ਕਰਜ਼ਾ ਬਾਪੂ" ਮੈਨੂ ਜਾਪੇ ਜਿਵੇਂ ਮੈਂ ਕ੍ਚਹਿਰੀ ਚ ਹੋਵਾਂ.
ਮੇਰੇ ਵਾਂਗੂ ਜਿਵੇਂ ਸੂਰਜ ਨੂ ਵ ਸ਼ਰ੍ਮ ਆ ਗੀ ਹੋਵੇ
ਤੇ ਓ ਵ ਨੀਵਾਂ ਹੋ ਗਿਆ ਪੇਂਚਰ ਵਾਲਾ ਨਾ ਆਇਆ.
ਮੋਮੀ ਕਾਗਜ਼ ਚੋਂ ਗਿਆਰਾਂ ਸੋ ਕਢ ਕੇ ਘਰੇ ਫੋਨ ਮਾਰ੍ਤਾ.
ਸਾਰੀਆਂ ਨੂ ਟ੍ਰਾਲੀ ਚ ਲੱਦ ਲਿਆ ਜਿਵੇਂ
ਮੋਗੇ ਵਾਲੀ ਮੰਡੀ ਚ ਪਸ਼ੂ ਲੈ ਕੇ ਜਾਂਦੇ ਹੁੰਦੇ ਆ.
ਬੇਬੇ ਚ੍ੜਖੇ ਦੇ ਤੱਕਲੇ ਨੂ ਤੇਲ ਲਾ ਰਹੀ ਸੀ.
ਮਾਤਾ ਪ੍ਰਾਹੋਣੀਆਂ ਵਾਸ੍ਤੇ ਸਾਗ ਚੀਰੀ ਜਾਵੇ
ਬਜੂਰ੍ਗ ਸਾਡਾ ਆਏਂ ਤਿਆਰ ਹੋ ਕੇ ਬਾਰ ਚ ਖ੍ੜਾ
ਜਿਵੇਂ ਮੈਨੂ ਦੇਖਨ ਵਾਲਿਆਂ ਨੇ ਔਣਾ ਹੁੰਦਾ.
ਵੱਡੀ ਭੈਣ ਬੇਬੇ ਦੇ ਚਰਖੇ ਦੇ ਨਾਲ ਪੱਟੇ ਖੱਡੇ ਚ
ਮਿਸਤਰੀਆਂ ਦੀ ਸ਼ਿਨ੍ਦੋ ਨਾਲ ਦਰੀ ਬੁਣੀ ਜਾਵੇ.
ਘਰ ਪਹੁੰਚ ਗੇ, ਓਹ੍ਨਾ ਦੇ ਮੂੰਹ ਅੱਡੇ ਰਿਹ ਗੇ
"ਤੂ ਅਜਾਇਬ ਘਰ ਚ ਰਿਹਨਾ" , ਯੈਂਕਨਾ ਬੋਲੀਆਂ.
"ਸਾਨੂ ਲੱਗ ਰਿਹਾ ਜਿਵੇਂ ਸਮਾ ਖੜ ਗਿਆ ਹੋਵੇ ਜਿਵੇਂ
ਅਸੀਂ ਛੇਵੀਂ ਦੀ ਪੰਜਾਬੀ ਦੀ ਕਿਤਾਬ ਦੇਖ ਰਹੀਆਂ ਹੋਈਏ,
" ਰਿਹੰਦੀ ਖੂੰਦਿ ਮਾਹੌਲ ਬਨੌਂਣ ਵਾਲੀ ਕਸਰ
ਗੁਰੂਦਵਾਰੇ ਵਾਲੇ ਬਾਬੇ ਨੇ ਕਢ ਤੀ. ਲਾ ਕੇ ਹੇਕ ਬਾਬੇ ਨੇ
"ਰਿਹਰਾਸ" ਸ਼ੁਰੂ ਕਰਤੀ.
ਬੇਬੇ ਸਾਰੀ ਰਾਤ ਆਪਣੀ ਪ੍ਰੋਫੇਸਰੀ ਯੈਂਕਨਾ ਤੇ ਝਾੜਦੀ ਰਹੀ
ਤੇ ਸਭਿਆਚਾਰ ਸਮਝੌਂਦੀ ਰਹੀ ਅਗਲੀ ਸ੍ਵੇਰ ਵੱਡੇ ਤੜਕੇ ਜਾਣ
ਤੋਂ ਪਿਹਲਾਂ ਸਾਰੇ ਕਿਹ ਰ੍ਹੇ ਸੀ ਕਿ
"ਅਸੀਂ ਤੇਰਾ ਪਿੰਡ ਦੇਖ ਕੇ ਅਸੀਂ ਪੰਜਾਬ ਦੇਖ ਲਿਆ
ਜਿਓ ਸ੍ਵਰ੍ਗ ਦੇਖ ਲਿਆ ਅਸੀਂ ਨੀ ਜਾਣਾ ਅਸੀਂ ਏਥੇ ਏ ਰਿਹਨਾ"
ਮੈਨੂ ਲੱਗ ਰਿਹਾ ਸੀ ਕਿ ਮੈਂ ਓਸੇ ਕ੍ਚਹਿਰੀ ਦਾ ਜਜ ਹੋਵਾਂ ਤੇ
ਫਿਆਸਲਾ ਸੁਣੌਂਣ ਤੋਂ ਬਾਦ ਸਾਰੇ ਮੇਰੇ ਤੇ ਤਾੜੀਆਂ ਮਾਰ ਰਹੇ ਹੋਣ
ਓਹ੍ਨਾ ਨੂ ਅਲਵਿਦਾ ਕਿਹ ਕੇ ਮੈਂ ਗੁਰੂਦਵਾਰੇ ਹਾਜ਼ਰੀ ਲਵੌਣ ਚ੍ਲਾ ਗਿਆ
"ਧੰਨ ਓ ਦਾਤਾ ਤੂ ਮੈਨੂ ਏਸ ਮਾ ਤੇ ਏਸ ਧਰਤੀ ਦੀ ਕੁਖੋਂ ਪੈਦਾ ਕਰਿਆ"

No comments:
Post a Comment