ਮੀਹ ਐਨਾ ਤੇਜ਼ ਹੋ ਗਿਆ ਸੀ ਕਿ ਮੈਨੂੰ ਲੱਗਿਆਅੱਜ ਰੱਬ ‘ਨੈਨੇਵਾਲ’ ਤੇ ਮਿਹਰਬਾਨ ਹੋ ਗਿਆ ਹੈ;
ਮੇਰੀ ਸੋਚ ਓਸ ਵੇਲੇ ਮੋੜ ਖਾ ਗਈ,ਜਦ ਚੁੱਲੇ ਤੇ ਬੱਠਲ ਮੂਧਾ ਮਾਰਦੀਬੇਬੇ ਨੇ ਆਵਾਜ਼ ਮਾਰੀ
“ਪਸ਼ੂਆਂ ਵਾਲਾ ਵਰਾਂਢਾ ਚੋਣ ਲੱਗ ਗਿਆ,ਜਾ ਕਿ ਮਿੱਟੀ ਪਾਇਆ”.
ਯੂਰੀਆ ਖਾਦ ਵਾਲੀਆਂ ਬੋਰੀਆਂ ਦੀ ਬਣਾਈ ਪੱਲੀ ਚੁਲੇ ਤੇ ਦੇ,
ਬੱਠਲ ਤੇ ਕਹੀ ਲੈ ਮੈਂਮਿੱਟੀ ਦੀ ਟਰਾਲੀ ਵੱਲ ਹੋ ਤੁਰਿਆ
ਕਹੀ ਦਾ ਟੱਕ ਗਾਜਣੀ ਮਿੱਟੀ ਨੂੰ ਇੰਝ ਕੱਟੇ,
ਜਿਵੇਂ ਪੂਨੇ ਵਾਲੀ ਡਾਕਟਰ ਨੇ ਆਪਣੇ ਜਨਮਦਿਨ ਤੇ ਕੇਕ ਕੱਟਿਆ ਸੀ,
ਪਰ ਉਹ ੨੨ ਸੈਕਟਰ ਦੀ ਅਰੋਮਾ ਦੀ ਛੱਤ ਸੀਤੇ ਇਹਲਿਬੜੇ ਪੱਸ਼ੂਆਂ ਵਾਲੇ ਵਰਾਂਢੇ ਦੀ,
ਮੈਂ ਪੌੜੀਆਂ ਚ੍ੜਦਾ ਸੋਚ ਰਿਹਾਂ ਸਾਂਕਿ ਮੀਂਹ ਤਾਂ ਚੰਡੀਗੜ ਵੀ ਪੈਂਦਾ ਹੈ
ਜਿੱਥੇ ਡਾਕਟਰ ਰਹਿੰਦੀ ਹੈ,ਪਰ ਓ ਹਮੇਸ਼ਾਂ ਮੈਨੂ ਕਹਿੰਦੀ ਰਹਿੰਦੀ
ਕਿ ਪਾਰਾ ਲਹਾ ਦੇ,ਮੋਟੀ ਕਣੀ ਦਾ ਮੀਂਹ ਪਵਾਦੇ,
ਉਸਨੇ ਮੀਂਹ ਚ’ ਨਹਾਉਣਾ ਜੋ ਹੁੰਦਾ ਸੀ.ਬੁੱਝੀ ਅੱਗ ਦੇ ਪਤੰਗੇ ਹੋਰ ਅੱਗ ਤਾਂ ਲਾ ਨੀਂ ਸਕਦੇ
ਬੱਦਲਾਂ ਦੇ ਚੂੰਢੀਆਂ ਵੱਢ ਮੀਂਹ ਤਾਂ ਖੈਰ ਪਵਾ ਹੀ ਸਕਦੇ ਨੇ,
ਖੱਲਾਂ ਖੂੰਝਿਆਂ ਚੋਂ ਗਰਮੈਸ਼ ਕੱਢਣ ਲਈ ਹੀ ਸਹੀ;
ਸਾਡੇ ਪਰਨਾਲੇ ਤੋਂਪਿੱਛਲੀ ਪੰਚਾਇਤ ਦੀ ਪੱਕੀ ਕੀਤੀ ਗਲੀ ਚ’
ਡਿੱਗ ਰਹੇ ਪਾਣੀ ਦੀ ਆਵਾਜ਼,ਡਾਕਟਰ ਦੇ ਘਰ ਦੀ ਮਾਰ੍ਬਲ ਵਾਲੇ ਫਰਸ਼
ਤੇ ਪੈਂਦੀਆਂਕਣੀਆਂ ਤੋਂ ਥੋੜੀ ਫਿੱਕੀ ਸੀ,ਮੇਰਾ ਦਿਮਾਗ ਕੱਚੇ ਕੋਠੇ ਵਾਲੀ ਖੱਡ ਵਾਂਗੂ
ਘੁੰਮਨਘੇਰੀਆਂ ਨਾਲ ਭਰ ਗਿਆ ਸੀ,ਤੇ ਮੇਰਾ ਮਨ ਬੱਠਲ ਵਾਂਗੂ ਖਾਲੀ.
ਬੱਠਲ ਖਾਲੀ ਕਰ ਮੈਂ ਆਪਣੇ ਵਲੋਂ ਇਸ ਅਸਾਈਨਮੈਂਟ ਦਾ ਸਾਈਨ ਆਫ ਲੈ ਲਿਆ ਸੀ.
ਕੋਠੇ ਤੋਂ ਮੰਜਾ ਲਾਹੁੰਦਿਆਂਫਿਰ ਡਾਕਟਰ ਯਾਦ ਆ ਗਈ,ਕਹਿੰਦੀ ਹੁੰਦੀ ਸੀ,
ਗਰਮੀਆਂ ਦੀਆਂ ਛੁੱਟੀਆਂ ਆ ਰਹੀਆਂ,ਮੈਂ ਗੋਆ ਜਾਵਾਂਗੀ;
ਗੋਆ ਦਾ ਮੌਸਮ,ਓਥੋਂ ਦੇ ਬੀਚ,ਜਹਾਜ ਦੀ ਸੈਰ,ਡਾਕਟਰ ਦੀ ਐਸ਼,
ਝਲਾਣੀ ਚ’ ਖੜੀ ਮਾਤਾ ਬੋਲੀ, ਅੱਡਿਓਂ ਭੂਆ ਨੂੰ ਲੈ ਆ,
ਪੌੜੀ ਉਤਰਦਿਆਂ ਮੰਜੇ ਦਾ ਪਾਵਾ ਵੀਕੱਪੜੇ ਸੁਕਾਉਣ ਵਾਲੀ ਤਾਰ ਵਿੱਚ ਉਲਝ ਗਿਆ
ਬਿਲਕੁਲ ਡਾਕਟਰ ਦੀਆਂ ਗੱਲਾਂ ਵਾਂਗੂ ਹੀ ,ਮੈਂ ਟਰਾਲੀ ਦੀ ਡਹੀ ਲਾਈ
ਤੇ ਟਰੈਕਟਰ ਚੋਂ ਹੁੱਕ ਕੱਢ ਕਵਾੜ ਵਾਲੀ ਖੁਰਲੀ ਵਿੱਚ ਰੱਖ ਦਿੱਤੀ,
ਜਦ ਟਰਾਲੀ ਦੇ ਟਾਇਰ ਹੇਠ ਇੱਟ ਦੇਣ ਗਿਆ,ਤਾਂ ਟਰਾਲੀ ਖੜੀ ਇੰਝ ਜਾਪੇ
ਜਿਵੇਂ ਮਸ਼ੂਕ ਟਰੇਨ ਚੋਂ ਆਸ਼ਿਕ ਨੂੰ ਟਾਟਾ ਕੇ ਰਹੀ ਹੋਵੇ,
ਪਰਨੇ ਦਾ ਲੜ ਠੀਕ ਕਰ ਮੈਂਟਰੈਕਟਰ ਬੱਸ ਅੱਡੇ ਵੱਲ ਨੂੰ ਸਿੱਧਾ ਕਰ ਲਿਆ,
ਦਿਮਾਗ ਤੇ ਮੀਂਹ ਲਗਾਤਾਰ ਚੱਲ ਰਹੇ ਸਨ,ਮੀਂਹ ਤਾਂ ਮੇਰੀ “ਹੀਰ” ਦੇ ਪਿੰਡ,
ਨਾ ਸਚ “ਸ਼ਹਿਰ” ਵੀ ਪੈਂਦਾ ਹੋਵੇਗਾ,ਪਰ ਉਹ ਵਲੈਤੀ ਜਹਾਜ਼ੋਂ ਉੱਤਰ ,ਕਾਰ ਚ‘,
ਤੇ ਕਾਰ ਦੇ ਸ਼ੀਸ਼ੇਆਂ ਤੇ ਵਾਇਪਰਪਾਣੀ ਦੀਆਂ ਬੂੰਦਾਂ ਨੂ ਜਿਆਦਾ ਦੇਰ ਟਿਕਣ ਹੀ ਨਹੀ ਦਿੰਦੇ,
ਜਿਸ ਕਰ ਕੇ ਉਹ ਦਾ ਦਿਮਾਗ਼ ਸ਼ਾਇਦ ਮੇਰੇ ਵੱਲ ਮੀਂਹ ਵਿੱਚ ਨਾ ਚਲਦਾ ਹੋਵੇ,
ਮੇਰਾ ਪਰਨਾ ਗੋਆ ਦੇ ਬੀਚ ਵਾਂਗੂਪਾਣੀ ਨਾਲ ਗੜੂਚ ਹੋ ਗਿਆ ਸੀ,ਮੇਰਾ ਦਿਮਾਗ
ਐਨ ਮੇਰੀ ਹੀਰ ਦੇ ਸ਼ਹਿਰ ਪਹੁੰਚ ਗਿਆਤੇ ਮੇਰਾ ਟਰੈਕਟਰ ਅੱਡੇ ਤੇ‘’ਤਕੜੀ ਐਂ ਭੂਆ’’
ਕਹਿੰਦੇ ਨੇ ਮੈਂ ਪੈਰੀ ਹੱਥ ਲਾਉਂਦੇ ਨੇ ਕਿਹਾ,ਉਸਦੀ “ਹਾਂ” ਵਿਚ ਉਸਦੀ ਜੁੱਤੀ ਦੀ ਤਰਾਂ
ਅੰਤਾਂ ਦੀ ਦਰਿੜਤਾ ਤੇਸਹਿਜਤਾ ਵਿਖਾਈ ਦਿੱਤੀਜਿਸਨੂ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਸੀ,
ਦੋਹਤੇ (ਭੁਆ ਦਾ ਮੁੰਡਾ) ਨੂੰ ਪੂਰਾ ਚਾਹ ਸੀਕਿ ਨਾਨਕੇ ਆ ਗਿਆ,“ਵੀਰੇ ਸਾਰੇ ਲਿਖਾਈਆਂ
ਦੇ ਸਫੇ਼ ਮੁਕਾ ਕੇ ਆਇਆਂ,ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ”ਉਹ ਆਪਣਾ ਨਵਾ ਪਜਾਮਾ ਗੋਡਿਆਂ
ਤੋਂ ਉਤਾਂਹਾਂ ਮੋੜਦਾ ਬੋਲਿਆ,ਉਸਨੇ ਆਪਣੇ ਬੂਟ(ਜੋ ਕਿ ਪਿਛਲੀ ਵੈਸਾਖੀ ਦੇ ਮੇਲੇ ਤੋਂ ਭਦੌੜ ਤੋਂ ਲੈ
ਕੇ ਦਿਤੇ ਸੀ ਮੇਰੇ ਬਜੁਰਗ ਤੇ ਓਹਦੇ ਮਾਮੇਂ ਨੇ)ਪਾਣੀ ਦੀ ਚਾਲ ਵਿੱਚ ਹੀ,
ਸੜਕ ਤੇ ਫਿਰਦੇ ਪਤਲੇ ਪਤਲੇ ਪਾਣੀ ਵਿੱਚ ਤੋਰ ਲਏ,
ਭੁਆ ਦੇ ਪਹੁੰਚਣਤੇ ਘਰ ਵਿੱਚ ਖੁਸ਼ੀ ਦੀਆਂ ਲਹਿਰਾਂ ਦੌੜ ਗਈਆਂ,
ਭੂਆ ਦਾ ਬੂਟੀਆਂ ਵਾਲਾ ਝੋਲਾਮੈਂ ਬੈਠਕ ਚ ਬੇਬੇ ਦੇ ਸੰਦੂਕ ਤੇ ਰੱਖ ਦਿੱਤਾ,
ਏਸ ਬੈਠਕ ਤੋਂ ਸੇਫ ਜਗਾਹਸਾਡੇ ਘਰ ਵਿਚ ਹੋਰ ਕੋਈ ਨੀ ਸੀ
ਜਿੱਥੇ ਬੇਬੇ ਦੇ ਸੰਦੂਕ ਤੋਂ ਬਿਨਾਂ ਇਕ ਮਾਤਾ ਦੀ ਪੇਟੀ ਪਈ ਸੀ,
ਦੋਨੋ ਆਪਣੇ-ਆਪਣੇ ਦਾਜ ਵਿਚ ਲਿਆਈਆਂ ਸਨ;
“ਤੇਰਾ ਆਹਾ ਮੋਬਾਇਲ ਜਾ ਜਾਗੀ ਜਾਂਦਾ ਭਾਈ ”
ਬੇਬੇ ਨੇ ਕਿਹਾਮੈਂ ਡਾਕਟਰ ਦੀ ਮਿਸ਼ ਕਾਲ ਵੇਖੀ,
ਥੱਲੇ ਰੇਂਜ ਦਾ ਹੋਣ ਕਾਰਨ ਮੈਂ ਪੱਲੀ ਸਿਰ ਤੇ ਲੈ ਕੋਠੇ ਤੇ ਚੜ ਗਿਆ,
ਜਿਓਂ-ਜਿਓਂ ਰਿੰਗ ਵੱਜ ਰਹੀ ਸੀ,ਰੇਂਜ ਵਾਲੇ ਡੰਡਿਆਂ ਦੀ ਤਰਾਂ
ਖੱਡਾਂ ਚੋਂ ਪਾਣੀ ਵੀ ਘਟ ਰਿਹਾ ਸੀ,ਇੱਧਰ ਖੱਡਾਂ ਨੇ ਫੇਰ ਮੂੰਹ
ਖੋਲ ਲਏਤੇ ਓਧਰੋਂ ਡਾਕਟਰ ਨੇ,“ਹਾਏ,(ਅੰਗਰੇਜੀ ਵਾਲਾ ਹਾਏ)
ਇੱਥੇ ਬਹੁਤ ਬਾਰਿਸ਼ ਹੋ ਰਹੀ ਆਬਹੁਤ ਮਜ਼ਾ ਆ ਰਿਹਾ,
ਅਸੀਂ ਪੀ ਵੀ ਆਰ ਚੱਲੇ ਆਂ,ਤੂ ਕੀ ਕਰ ਰਿਹੈਂ?”
ਡਾਕਟਰ ਬੋਲੀਤੂੰ ਏਥੇ ਕਰ ਵੀ ਕੀ ਸਕਦਾ ਹੈਂ?
ਮੈਂ ਆਪਣੇ ਮਨ ਨੂੰ ਕਿਹਾ,“ਐਥੇ ਵੀ ਬਹੁਤ ਮੀਂਹ ਪੈ ਰਿਹੈ”
ਕਹਿੰਦੇ ਨੇ ਮੈਂ ਫੋਨ ਕੱਟਿਆਤੇ ਕਹੀ ਤੇ ਬੱਠਲ ਲੈ ਟਰਾਲੀ ਵੱਲ ਨੂੰ ਹੋ ਤੁਰਿਆ.
Monday, September 22, 2008
Subscribe to:
Post Comments (Atom)

No comments:
Post a Comment