Wednesday, September 24, 2008

ਸੋਚਾਂ ਦੇ ਵਾ ਵਰੋਲੇ-1

  • ਹੀਰ ਭੂਬਾ ਮਾਰਦੀ

ਨ੍ਰੈਣੇ ਤਾਏ ਤੇ ਬੀਬੋ ਤਾਈ ਦਾ

ਅੰਤਾਂ ਦਾ ਮੋਹ ਸੀ
ਬੇਸ਼ੂਕ ਤਾਈ ਨੇ ਜਿੰਨਾ ਚਿਰ ਹੰਢਾਈ
ਤਾਏ ਅਗੇ ਕਿਤੇ ਅੱਕਖ ਨੀ ਚੱਕੀ ਸੀ
ਨਾ ਈ ਕਿਤੇ ਤਾਏ ਦਾ ਨਾਮ ਲਿਆ ਹੋਣਾ
ਤਾਏ ਨੇ ਹਾਰੇ ਦਾਲ ਧਰਦੀ ਨੇ ਨਿਤ ਕਿਹਨਾ
ਮੁੰਡਿਆਂ ਨੂ ਬਾਹਰਲੇ ਮੁਲ੍ਕ ਨਾ ਭੇਜੀਂ
ਮੇਰੇ ਬਾਦ ਤੈਨੂ ਕੌਣ ਸਾਂਭੂ
"ਦੁਨੀਆ ਦੇਖ ਕੇ ਮੁੜ ਔਣਗੇ"
ਤਾਏ ਨੇ ਕਿਹਨਾ ਤੇ ਤਾਈ ਦੀਆਂ ਸਿਫਤਾਂ
ਚ "ਹੀਰ" ਗੌਣੀ ਸ਼ੁਰੂ ਕਰ ਦੇਣੀ.
ਮੈਨੂ ਬਠਿੰਡੇ ਵਾਲੇ ਟਿਵਾਨੇ ਵੈਲੀ
ਦੀ ਗੱਲ ਯਾਦ ਆ ਜਾਣੀ
ਇੱਕ ਵਾਰੀ ਮਹਾਰਾਜਾ ਪਟਿਆਲਾ
ਇਕ ਫਕ਼ੀਰ ਨੂ ਛੇੜ ਬੈਠਾ ਕਿ
ਤੈਨੂ ਹੀਰ ਗੌਣੀ ਔਂਦੀ ਵੀ ਆ?
ਫਕ਼ੀਰ ਕਿਹੰਦਾ
"ਰਾਜਾ ਮਿੱਟੀ ਦੀਆਂ ਟ੍ਰਲੀਆ
ਸੀਟਾ ਦੇ ਕ਼ਿਲੇ ਦੇ ਚਾਰੇ ਪਾਸੇ,
ਤੈਨੂ "ਹੀਰ" ਦੀਆਂ ਪੈਰਾਂ ਦਿਖਾਊਂ
ਔਂਦੀ ਦੀਆਂ."
ਮੈਂ ਤਾਏ ਦੀਆਂ ਲੱਤਾਂ ਹੋਰ
ਜ਼ੋਰ ਨਾਲ ਘੁੱਟਣੀਆਂ ਸ਼ੁਰੂ ਕਰ ਦੇਣੀਆਂ.
ਅੱਜ ਤਾਈ ਦੀ ਪਿਹਲੀ ਬਰਸੀ ਸੀ
ਬਹਾਨੇ ਨਾਲ ਲਾਲੀ ਤੇ ਸੁਖੇ ਬਾਈ
ਵਰਗੇ ਆਪਣੀਆਂ ਮੇਮਾਂ ਤੇ ਮੇਮਣੀਆਂ
ਨਾਲ ਪਿੰਡ ਔਣ ਦੀ ਭੁੱਲ ਕਰ ਬੈਠੇ
ਹੱਦ ਅੱਧੇ ਘੰਟੇ ਬਾਦ ਮੇਮਾ ਨੂ ਧੂੜ
ਮਿੱਟੀ ਤੋਂ ਛਿੱਕਾਂ ਔਣ ਲਾਗੀਆਂ ਜਵਾਕਾਂ
ਨੂ ਪਾਣੀ ਪੀ ਕੇ ਉਲਟੀਆਂ.
ਤੇ ਓਹ ਆਪਣੀ ਲਮੀ ਜੀ ਕਾਰ ਚ ਬੈਠ
ਬਠਿੰਡੇ ਵਾਲੀ ਭੁਆ ਦੀ ਕੋਠੀ ਨੂ ਸਿਧੇ ਹੋ ਗੇ.
ਤਾਏ ਨੇ ਮੋਢੇ ਉੱਤੋਂ ਸਿੱਟੇ ਮੈਲੇ ਪਰਨੇ ਦੇ ਲੜ
ਨਾਲ ਅੱਕਖਾਂ ਪੂੰਜੀ ਜਾਣੀਆਂ
ਮੈਂ ਕਿਹਨਾ "ਤਾਏਆ ਤੂ ਐਵੇਂ ਈ ਦਿਲ ਛੱਡੀ ਜਾ ਨਾ
, ਫੇਰ ਹੀਰ ਦਾ ਕੀ ਬ੍ਨੁ"
ਤਾਏ ਨੇ ਹਸਦੇ ਨੇ ਮੈਨੂ ਤਾਪੀ ਮਾਰਨੀ
ਤੇ ਅਸੀਂ ਬੋਹੜ ਵੱਲ ਤੁਰ ਪੈਣਾ
ਭੂਰੇ ਪੰਚ ਦੇ ਮੁੰਡੇ ਵੀ ਕੋਠੀ ਪਾ ਕੇ
ਉੱਤੇ ਜਹਾਜ ਵਾਲੀ ਟੈਂਕੀ ਬ੍ਣਾ
ਤੇ ਬਾਹਰੋਂ ਜਿੰਦੇ ਲਾ ਕੇ
ਅੱਡੇਯ ਵੇਲ ਬੋਹੜ ਤੇ ਸ੍ਕੂਲ ਦੇ
ਵਿਚਾਲ ਦੀ ਜਾਂਦੀ ਸਡ਼ਕ ਚ
ਧੂੜ ਰੋਲ ਹੋ ਗੇ
ਇੱਕ ਪਾਸੇ ਪੈਰੀਂ ਭਾਰ
ਮੈਂ ਬੋਹੜ ਹੇਠਾਂ ਬੈਠਾ ਦੂਜੇ ਪਾਸੇ
ਦੇਖ ਰਿਹਾ ਸੀ ਜਿਥੇ
ਪੰਚ ਤੇ ਤਾਇਆ ਆਪਣੀ ਹਨ ਦੀ
ਉਮਰ ਦੇ ਕਮਰੇ ਦੀ ਛੱਤ ਹੇਠਾਂ
ਪੇਨ੍ਸ਼੍ਹਨ ਵਾਲੀ ਲੈਣ ਚ ਖ੍ੜੇ ਸਨ.
ਬਈ ਦਾ ਫੋਨੇ ਆ ਗਿਆ ਕਿ ਪਿੰਡ
ਨੀ ਮੁੜ ਹੋਣਾ ਅਸੀਂ ਬਠਿੰਡੇ ਓਂ ਸਿਧੇ
ਈ ਦਿੱਲੀ ਨੂ ਲੰਘ ਜਾਂ ਗੇ ਹ੍ਵਾਈ ਅੱਡੇ ਨੂ
. ਤਾਏ ਨੇ ਜਾਲੇ ਲੱਗੀਆਂ ਵਾਲੀ ਛੱਤ ਵਾਲ
ਹਥ ਕਰ ਕਿਹਨਾ "ਵਾਹ ਓ ਦਾਤਾ ਤੇਰੇ"
ਤੇ ਮੈਨੂ ਤਾਇਆ ਕਿਹੰਦਾ ਮੈਨੂ ਖੇਤ ਲ ਚੱਲ
ਖੇਤ ਤਾਈ ਦੀ ਮਟੀ ਸੀ
ਓਹਦੇ ਸਿੜਹਾਨੇ ਬੈਠ ਜਿਵੇਂ ਤਾਏ ਦੀ ਦਿਲੋਂ ਇਕ ਧੂ
ਜਿਹੀ ਨਿਕਲੀ ਹੋਵੇ ਤੇ ਹੀਰ ਭੂਬਾ ਮਾਰਦੀ
ਵਾਹਿਣਾ ਚੋਂ ਭਾਜੀ ਔਂਦੀ ਹੋਵੇ
"ਜੋਗੀਆ ਝੂਠ ਬੋਲੇ
ਕੌਣ ਰੂਠੜੇ ਯਾਰ ਮਨਾਵੰਦਾ ਈ........
ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ
ਤੇ ਜਿਹੜਾ ਗਿਆਨ ਨੂ ਮੋੜ ਲਿਆਂਵੰਦ ਈ............

********************************

**************************
**********************
  • ਹੂਕਾਂ ਵਾਲੇ

ਕਬੱਡੀ ਦੇਖ ਦੇ ਦੀ ਮੇਰੀ ਨਿਗਾਹ

"ਸਾਧਾਂ ਵਾਲੇ" ਨਾ ਸਚ "ਹੂਕਾਂ ਵਾਲੇ ਤੇ ਪੈ ਗੀ"

ਤੇ ਮੇਰਾ ਦਿਮਾਗ ਵ੍ਹੀਲਾਂ ਵਾਲੇ ਏਂਜਿਨ ਵਾਂਗੂ

ਬੈਕ ਮਾਰ ਗਿਆ.ਦਸ ਪੰਦਰਾਂ ਸਾਲ ਪਿਹਲਾਂ ਓਹਦਾ

ਬਾਪੂ ਓਹ੍ਨਾ ਨੂ ਛੱਡ ਕੇ ਸਾਧਾਂ ਨਾਲ ਰਲ ਗਿਆ

ਤੇ ਸਾਰਾ ਪਿੰਡ ਏਹ੍ਨਾ ਦੇ ਟੱਬਰ ਨੂ "ਸਾਧਾਵਾਲੇ"

ਕਿਹਣ ਲੱਗ ਪਿਆ ਤੇ ਉਸ ਨੂ "ਸਾਧਾਂ ਵਾਲਾ ਮਿਠੂ"

ਕੋਈ ਹੋਰ ਹੁੰਦਾ ਓਹਨੇ ਦੁਖ ਚ ਨ੍ਸ਼ੇ ਕਰ੍ਨ ਲਗ ਪੈਣਾ ਸੀ

ਜਾਂ ਫੇਰ ਬੈਲੋ ਵਾਲੀ ਨਹਿਰ ਚਪ੍ਰਾਣ ਤਿਆਗ ਦਿੰਦਾ ਤੇ

ਸ਼ਰੀਰ ਖੋਪੇ ਦੀ ਠੂਠੀ ਵਾਂਗੂ ਪੱਤਣ ਤੇ ਤਰਿਆ ਫਿਰਨਾ ਸੀ.

ਪਰ ਓਹਨੇ ਕ੍ਚੀਚੀ ਵੱਟ ਲਾਇ ਤੇ ਜੇਓਣੇ ਭੱਲਵਾਨ ਨੂ ਗੁਰੂ ਧਾਰ ਲਿਆ

ਖੇਤੋਂ ਆ ਕੇ ਸਾਰਾ ਦਿਨ ਡੰਡ ਮਾਰੀ ਜਾਣੇਤਾ ਆਥ੍ਨੇ ਕਬੱਡੀ.

ਅੱਜ ਭਰ ਜਵਾਨੀ ਚ ਸੀ ਮਿਠੂ ਓਹ੍ਦੀ ਸੇਹਤ ਦੇ ਨਾਲ ਨਾਲ

ਓਹ੍ਦਿ ਗੇਮ ਵੀ ਨਿਖਰ ਗੀ ਸੀ.

ਸਿਰੇ ਦਾ ਜਾਫੀ ਬਣ ਗਿਆ ਸੀ.

ਹੂਕ ਜੀ ਮਾਰ ਕੇ ਸ਼ਰੀਰ ਪੀਂਘ ਝੂਟਦੀ ਕਚੀ

ਲਗਰ ਵਰਗੀ ਮੁਟਿਆਰ ਵਾਂਗੂ ਹਵਾ ਚ ਛੱਡ ਦੇਣਾ

ਤੇ ਧਾਰ ਚੋਣ ਵੇਲੇ ਅੜ੍ਬ ਅਮਰੀਕਨਵਛੀ ਦੇ ਗਿੱਟਿਆਂ ਵਾਂਗੂ

ਰੇਡਰ ਦੀਆਂ ਲੱਤਾਂ ਨੂੜ ਦੇਣੀਆਂ.

ਕੈਨਡਾ ਤੋਂ ਅੱਜ ਪਿੰਡ ਦੇ ਖੇਡ ਮੇਲੇ ਚ ਟੀਮ ਆਈ ਸੀ.

ਗੋਰਾ ਚਿੱਟਾ ਰੇਡਰ ਜਿਵੇਂ ਪਿੰਡ ਵਾਲੇ ਖਿਡਾਰੀਆਂ ਨੂ

ਮਸ਼ਕਰੀ ਕਰ ਰਿਹਾ ਹੋਵੇਮਿਹਲਦਾ ਆਵੇ

ਮਿਠੂ ਸ਼ਿਕਾਰੀ ਕੁੱਤੇ ਵਾਂਗੂ ਸੇ ਲਾਈ ਬੈਠਾ ਗੋਰੇ ਦਾ ਧਿਆਨ

ਜਿਵੇਂ ਓਹਦੇ ਤੇ ਪਿਆ ਹੀ ਨਾ ਹੋਵੇ ਜਿਵੇਂ ਓ ਕੋਈ ਚੀਜ਼ੇ ਈ ਨਾ ਹੋਵੇ

ਮੈਂ ਅੱਡੀਆਂ ਉੱਪਰ ਚਕ ਕੇ ਵੇਖ ਰਿਹਾ ਸੀ ਪਰ ਕੁਝ ਨਜ਼ਰ ਨਾ ਪਿਆ

ਏਨੇ ਨੂ ਇੱਕ ਹੂਕ ਵੱਜੀ

ਤੇ ਲੋਕਾਂ ਦੇ ਮੂਹ ਤੇ ਸੀ

"ਬਸ ਪੁਤ ਹੁਣ ਕਿਥੇਹੁਣ ਤਾਂ ਹੂਕ ਵੱਜ ਗੀ"

ਤੇ ਗੋਰਾ ਗਿੱਟਾ ਫੜੀਪਾਲੇ ਤੋਂਲਂਗ ਮਾਰਦਾ ਬਾਹਰ ਨੂ ਆ ਰਿਹਾ ਸੀ.

ਮੇਰੇ ਮੂੰਹ ਚੋਣ ਵ ਨਿੱਕਲ ਗਿਆ

" ਬੱਲੇ ਓ ਹੂਕਾਂ ਵਾਲਿਆ"ਤਾ ਸਾਧਾਂ ਵਾਲਾ ਹੁਣ ਕਿਸੇ ਦੇ ਯਾਦ ਨੀ ਸੀ.


********************************
**************************
**********************

  • ਚੰਡੀਗੜ੍ਹ ਤਕ......


ਇਕ ਪੱਟ ਦਿੱਤਾ

" ਮਿਲੀ ਬਗ" ਦੀ ਮਾਰ ਨੇ

ਦੂਜਾ ਪੱਟਿਆ

ਵਹੀ ਕਾਲੀ ਕਰੀ ਜਾਂਦੇ ਸ਼ਾਹੂਕਾਰ ਨੀ

ਤੀਜਾ ਪੱਟ ਤਾ

ਤੇਰੇ ਲੋਂਗ ਵਾਲੇ ਚ੍ੜੇ ਰਿਹਿੰਦੇ ਨੱਕ ਨੀ

ਜਵਾਨੀ ਤੇਰੇ ਵੱਸ ਨੀ

ਮੁੰਡਾ ਦਿੱਤਾ ਪੱਟ ਨੀ

ਪਾਵਾਂ ਕਿਹੜੇ ਖਾਤੇ ਰਖ ਨੀ,

ਜਿਨ੍ਹਾ ਦਾ ਮੁੱਲ ਕੋਈ ਨਾ

ਤੇਰੇ ਨਖਰੇ ਹਾਣ ਦੀਏ.........

ਇਕ ਕਚੀ ਪਹੀ ਗੁਰੂ ਘਰ ਨੂ

ਰਿਹੰਦੀ ਧੂੜ ਉਡ ਦੀ

ਬਣੀ ਨਾ ਸਡ਼ਕ

ਪਂਚਯੈਇਤ ਹਾੜੇ ਕਢ ਮੁੜ ਗੀ

ਦੂਜਾ ਪਿੰਡੋਂ ਬਾਹਰ

ਇੱਕ ਹੋਰ ਕੱਚਾ ਰਾਹ ਸੀ,

ਦੋ ਟਿੱਬੇ ਟੱਪ ਦਰਗਾਹ ਸੀ,

ਪੀਰ ਪਾਓਂਦਾ ਗਾਹ ਸੀ,

ਲੋਕੀਂ ਕਿਹੰਦੇ ਵਾਹ ਜੀ,

ਕਿਹੜੇ ਰਾਹੇ ਰੱਬਾ ਪੈਣਾ ਚਾਹੀਦਾ

ਜੇ ਮਨੌਣਾ ਹੋਵੇ ਯਾਰ ਨੂੰ..........

ਸੁਣਿਆ ਮਸ਼ਹੂਰ ਬੜਾ

ਜਿਥਏ ਸੀਹਣੇ ਰਿਹਿੰਦੇ ਨੇ

ਪਿਆਰ ਨਾਲ ਲੋਕ ਓਹਨੂ

"ਸੋਹਣਾ ਸ਼ੇਹਰ" ਕਿਹੰਦੇ ਨੇ

ਭਾਰੀ ਜੁਰਮਾਨਾ

ਟ੍ਰੈਕ੍ਟਰ ਟ੍ਰਾਲੀ ਅੰਦਰ ਵੜ ਜੇ

ਸਮਯ ਦੀ ਹਕੂਮਤ ਨੇ

ਨਵੇਂ ਆਰ੍ਡਰ ਕਢ ਤੇ

ਫ੍ਲੈਟ ਚ ਰਿਹਾਨ ਵਾਲੀ

ਦਾ ਪਿੰਡ ਵਸ੍ਨਾ

ਰੇਤ ਵਿਚ ਮੇਖ ਨੀ

ਏਥੇ ਮਿੰਨੀ ਔਂਦੀ ਲੇਟ ਨੀ

ਟੇਂਪੂ ਕਰਦੇ ਵੇਟ ਨੀ

ਟ੍ਰੈਕ੍ਟਰ ਖ੍ੜਾ ਖੇਤ ਨੀ

ਨੀ ਦਸ ਕਿਵੇਂ ਉਪੜ੍ਦਾ ਹੋਵਾਂ

ਚੰਡੀਗੜ੍ਹ ਤਕ ਪੈਂਤੀ ਅੱਡੇਯ ਰੋਡਵੇਜ ਦੇ........