Monday, September 22, 2008

Mashook- the GIrl Friend

...ਇਸ ਵਿਚ ਕੋਈ ਸ਼ੱਕ ਨਹੀ ਸੀ
ਕਿ ਅੱਜ ਤੋਂ ੫ ੬ ਸਾਲ ਪਿਹਲਾਂ
ਮੈਂ ਉਂਗਲੀ ਫੜਕੇ ਹੀ ਉਸਨੂ
ਇਸ਼ਕੇ ਦੇ ਪੈਂਡੇ ਚਲਨਾ ਸਿਖਾਇਆ ਸੀ
ਤੇ ਮੋਢੇ ਚੁਕ ਕੇ ਉਸਨੂ ਹਰ ਟੋਆ ਪਾਰ ਕ੍ਰੌਣਾ.
ਉਸ ਵੇਲੇ ਤੋਂ ਲੈਕੇ ਮੇਰਾ ਬੇਫਿਕਰ ਤੇ ਲਾਪਰਵਾਹ ਸੁਬਾਹ
ਪਿੰਡ ਦੀ ਫੀਰ੍ਨੀ ਵਾਂਗੂ ਮੋੜ ਖਾ ਗਿਆ ਸੀ
ਕੀਤੇ ਖਤ ਚ ਲਿਖ ਦੇਣਾ ਕਿ ਤੇਰੀ ਯਾਦ ਔਂਦੀ ਆ
ਜੀ ਨੀ ਲਗਦਾ ਤਾਂ ਅੱਗੋਂ ਉਸਦੀ ਚੁੰਨੀ ਦੀਆਂ ਮਿਹਕਾਂ ਛੱਡ ਦੀ
ਚਿਟ੍ਠੀ ਚ ਇੰਝ ਜਵਾਬ ਔਣਾ
"ਤੂ ਕਿਓਂ ਪਰਵਾਹ ਕਰਦਾਂ ਸੋਹਣਿਆ, ਜੇ ਰਬ ਨੇ ਭੇਜਿਆ ਹੈ ਤਾ
, ਸੁਰਗਾਂ ਨੂ ਹੁੱਡੀਆ ਫੇਰ ਈ ਜਾਣਗੀਆਂ
ਜੇ ਤੇਰੀ ਬੁੱਕਲ ਚ ਜਾਣ ਨਿਕਲੂ,
ਹੌਂਸਲਾ ਰਖਿਆ ਕਰ ਜਿਓਣ ਜੋਗਿਆ."
ਮੈਨੂ ਆਪਣਾ ਆਪ ਇੰਝ ਲਗਨਾ
ਜਿਵੇਂ ਕੋਈ ਮਾਸ਼ੂਕ ਅਸ਼ਿਕ ਦੀਆਂ ਨ੍ਸੀਹ੍ਤਾਂ
ਸੁਣ ਰਹੀ ਹੋਵੇ, ਜੀਵੇ ਮੈਂ ਉਸ ਵਰਗੀ ਆੱਲੜ ਮੁਟਿਆਰ ਹੋ ਗਿਆ ਹੋਵਾ
ਤੇ ਓ ਗੋਰੀ ਮਾ ਦੀ ਜਾਈ "ਪ੍ਰੇਮਜੀਤ" ਹੋ ਗਈ ਹੋਵੇ.

No comments: