...ਪੋਹ ਦੇ ਸੁਸਤ ਦਿਨ ਸਿਆਲ ਲੈਕੇ ਪਹੁੰਚ ਚੁਕੇ ਸਨ ਤੇ ਠੰਢੇ ਮੁਲਕਾਂ ਤੋਂ ਪੰਜਾਬੀ ਵੀ ਪਰਵਾਸੀ ਪੰਛੀਆਂ ਵਾਂਗੂੰ ਪਰਤਨ ਲੱਗ ਪਏ ਸਨ ਸਾਡੇ ਰਿਸ਼ਤੇਦਾਰ ਵੀ ਪਹੁੰਚ ਚੁਕੇ ਸੀਓਹ੍ਨਾ ਦੇ ਜਵਾਕਾਂ ਦੇ ਗ੍ਲਾਂ ਚਬਾਹਰਲੇ ਘਰੇ ਖ੍ੜੇ ਥ੍ਰੈਸ਼ੇਰ ਤੇ ਕਣਕ ਬਿਜਾਈ ਦੀ ਮਸ਼ੀਨ ਤੋਂ ਵੀ ਮਹਿੰਗੇ ਕੈਮਰੇ ਲਟਕ ਰਹੇ ਸਨਭੁਆ ਫੁਫੜ ਦੀਆਂ ਉਂਗਲਾ ਤੇਗ੍ਲਾਂ ਵਿਚ ਸੀਓਣੇ ਦਾ ਭਾਰਬਰਨਾਲੇ ਵਾਲੇ ਅਰੋੜੇ ਸੁਣੀਆਰੇਦੇ ਦੁਕਾਨ ਨੂ ਵੀ "ਹਟ ਪਿਛੇ ਫੇਰਮਿਲਾਂਗੇ" ਕਿਹ ਰਿਹਾ ਸੀ.ਬਾਪੂ , ਫੁਫੜ ਦੇ ਕਈ ਤੋਲਿਆਂ ਦੇ ਕ੍ੜੇ ਨੂ ਦੇਖ, ਪਾਣੀ ਦੀ ਵਾਰੀਦਾ ਟਾਇਮ ਦੇਖਨ ਵਾਸ੍ਤੇ ਮੇਲੇਚੋਂ ਲਈ ਘ੍ੜੀ ਨੂ ਪਿੰਡ ਵਾਲੇ ਬੂਟੇ ਟੇਲਰ ਤੋਂ ਸਮਾਏ ਕੁੜ੍ਤੇ ਦੀ ਬਾਂਹਹੇਠ ਲੁਕੋ ਰਿਹਾ ਸੀ.ਮਾਤਾ ਮੱਕੀ ਦੀਆਂ ਰੋਟੀਆਂ, ਸਾਗ,ਲੱਸੀ , ਖੀਰ ਵਰਤਾ ਰਹੀ ਸੀ.ਕਿੰਨਾ ਚੇਰ ਓ ਕੈਨਡਾ ਤੇ ਓਥੋਂ ਦੇ ਡੋਲਰਾਂਦੀਆਂ ਗੱਲਾਂ ਕਰਦੇ ਰਹੇ ਤੇ ਹਾਰ ਕੇ ਮੈਂਪੁਛ ਬੈਠਾ" ਫੁਫ੍ੜਾ ਓਥੇ ਕੱਮ ਕੀ ਕਰਦੇ ਓਂ"" ਕਾਕਾ ਜੀ ਮੈਂ ਤਾਂ ਡਾਕ ਵੰਡਦਾ ਤੇ ਤੇਰੀ ਭੁਆਨੈਣੀ ਆ" ਫੁਫੜ ਬੋਲਿਆ.ਜਦੋਂ ਤਕ ਨੈਣੀ ਦੀ ਸਮਝ ਆਈਬਾਪੂ ਗੁਰੂਦਵਾਰੇਓ ਆਏ ਦੇਗ ਛਕ ਕੇਦਾੜੀ ਮੁਛਾਂ ਤੇ ਇਨ੍ਹਜ ਹਥ ਫੇਰ ਰਿਹਾ ਸੀਜਿਵੇਂ ਪਚੀ ਕਿੱਲਿਆਂ ਉੱਤੋਂ ਦੀ ਗੇੜਾ ਮਾਰ ਰਿਹਾ ਹੋਵੇਤੇ ਮਾਤਾ ਵੀ ਕਿਹ ਰਹੀ ਸੀ "ਮੈਂ ਤਾਂ ਸਾਰੀਆਂ ਪੁੰਜਾਬੀਆਂ ਨੂ ਵਰਤਾ ਦੀਆਂ, ਪੰਜਾਬ ਮੁੜ੍ਣ ਤਾਂ ਸਹੀ"ਮੈਨੂ ਲਗਾ ਜਿਵੇਂ ਮੇਰਾ ਫੋਰ੍ਡ ਓਹ੍ਨਾ ਦੀ ਦੋ ਮ੍ਹੀਨੀਆਂ ਵਾਸ੍ਤੇ ਕਿਰਾਏ ਤੇ ਲਈ ਸ੍ਕੋਡਾਨੂ ਛੜਾ ਮਾਰ ਰਿਹਾ ਹੋਵੇ.ਤੇ ਮੈਂ ਪਿੰਡ ਦੀਆਂ ਗਲੀਆਂ ਨਾਲੀਆਂ ਪਕੀਆਂ ਕਰ੍ਨ ਵਾਸ੍ਤੇ ਯੂਥ ਕ੍ਲਬ ਦੀ ਮੀਟਿਂਗ ਨੂਕੇਨੇਡਿਯਨ ਗੋਰਮੇਂਟ ਦੀ ਮੀਟਿਂਗ ਤੋਂ ਜਿਆਦਾਏਹ੍ਮੀਅਤ ਦੇ ਚੁਕਿਆ ਸਾਂ ਤੇ ਵਿਹੜੇ ਚ ਬੈਠੇ,ਬੇਬੇ ਤੋਂ ਲੱਸੀ ਪੀ ਕੇ ਡਕਾਹਰ ਮਾਰ ਰਹੇ ਤੇ ਬੇਬੇ ਨੂ ਅਗਲੇ ਅਖਾਂ ਦੇ ਕੈਂਪ ਚ ਲਿਜਾਣ ਦਾ ਵਾਦਾ ਕਰ ਰਹੇ "ਲਾਲੀ ਬ੍ਰਾੜ" ਤੇ "ਕੀਪੇ ਸੰਧੂ" ਨਾਲ ਮੈਂ ਪਿੰਡ ਵਿਚਾਲੇ ਦਰਵਾਜੇ ਚ ਕ੍ਲਬ ਦੇ ਦਫਤਰ ਵੱਲ ਹੋ ਤੁਰਿਆ.-ਨੈਨੇਵਲਿਆ.
Monday, September 22, 2008
Subscribe to:
Post Comments (Atom)

1 comment:
ਵਧੀਆ ਲਿਖਿਆ ਆ ਜੀ ਸਾਰੇ ਹੀ ਪੜੇ ਨੇ ਲਗਭੱਗ
Post a Comment